ਡਰੱਗ ਰੈਕੇਟ ਨਾਲ ਜੁੜੇ ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣੋ ਦੇ ਘਰ 'ਤੇ ਚੱਲਿਆ ਬੁਲਡੋਜ਼ਰ
ਚੰਡੀਗੜ੍ਹ, 1 ਜੂਨ - ਕਰੋੜਾਂ ਰੁਪਏ ਦੇ ਡਰੱਗ ਰੈਕੇਟ ਨਾਲ ਜੁੜੇ ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣੋ ਦੇ ਘਰ 'ਤੇ ਬੁਲਡੋਜ਼ਰ ਚਲਾ ਦਿੱਤਾ ਗਿਆ। ਇਹ ਕਾਰਵਾਈ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਕੀਤੀ ਗਈ ।ਪੁਲਿਸ ਨੇ ਰਾਣੋ ਪਿੰਡ ਵਿਚ 11 ਕਨਾਲ, 11 ਮਰਲੇ ਦੇ ਇਕ ਆਲੀਸ਼ਾਨ ਘਰ ਨੂੰ ਢਾਹ ਦਿੱਤਾ। ਗੁਰਦੀਪ ਸਿੰਘ ਰਾਣੋ ਵਿਰੁੱਧ ਦਸ ਐਫਆਈਆਰ ਦਰਜ ਕੀਤੀਆਂ ਗਈਆਂ ਹਨ।ਰਾਣੋ ਨੂੰ ਬਿਕਰਮ ਮਜੀਠੀਆ ਅਤੇ ਸੁਖਬੀਰ ਬਾਦਲ ਸਮੇਤ ਕਈ ਪ੍ਰਮੁੱਖ ਅਕਾਲੀ ਆਗੂਆਂ ਦਾ ਕਰੀਬੀ ਮੰਨਿਆ ਜਾਂਦਾ ਸੀ।ਇਹ ਕਾਰਵਾਈ ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ਵਿਚ ਕੀਤੀ ਗਈ।
;
;
;
;
;
;
;