JALANDHAR WEATHER

ਲੰਡਨ ਓਨਟਾਰੀਓ ਵਿਖੇ ਗੁਰਦੁਆਰਾ ਸਾਹਿਬ ਦੀ ਨਵ ਉਸਾਰੀ ਸੇਵਾ ਸ਼ੁਰੂ

ਲੰਡਨ/ਓਨਟਾਰੀਓ, 1 ਜੂਨ (ਕੰਵਲਜੀਤ ਸਿੰਘ ਕੰਵਲ) - 1971 ਚ ਇੰਗਲੈਂਡ ਤੋਂ ਆ ਕੇ ਇਥੇ ਵਸੇ ਕੁਝ ਪਰਿਵਾਰਾਂ ਵਲੋਂ ਤਿਆਰ ਕੀਤੇ ਗਏ ਗੁਰਦੁਆਰਾ ਸਾਹਿਬ ਜਿਸ ਨੂੰ ਲੰਡਨ ਸਿੱਖ ਸੁਸਾਇਟੀ ਕਲਾਰਕ ਰੋਡ ਲੰਡਨ ਗੁਰਦੁਆਰਾ ਸਾਹਿਬ ਵਜੋਂ ਜਾਣਿਆਂ ਜਾਂਦਾ ਹੈ, ਸਮੇਂ ਸਮੇਂ ਅਨੁਸਾਰ ਇਸ ਸ਼ਹਿਰ ਚ ਸਿੱਖ ਭਾਈਚਾਰੇ ਦੀ ਵੱਧ ਰਹੀ ਆਬਾਦੀ ਨੂੰ ਧਿਆਨ ਚ ਰੱਖਦਿਆਂ ਗੁਰਦੁਆਰਾ ਪ੍ਰਬੰਧਕਾਂ ਵਲੋਂ ਇਸ ਗੁਰਦੁਆਰਾ ਸਾਹਿਬ ਦੇ ਵਿਸਥਾਰ ਲਈ ਵਿਸ਼ੇਸ਼ ਪਰਬੰਧ ਕੀਤੇ ਗਏ ਹਨ। ਅੱਜ ਸਵੇਰ ਤੋਂ ਹੀ ਗੁਰਦੁਆਰਾ ਸਾਹਿਬ ਜੀ ਵਿਖੇ ਐਤਵਾਰ ਦੇ ਕੀਰਤਨ ਉਪਰੰਤ ਸੰਗਤਾਂ ਦੀ ਵੱਡੀ ਹਾਜ਼ਰੀ ਸਮੇਂ ਗੁਰਦੁਆਰਾ ਪਰੀਸਰ ਚ ਗੁਰਦੁਆਰਾ ਸਾਹਿਬ ਜੀ ਦੇ ਹੈੱਡ ਗ੍ਰੰਥੀ ਭਾਈ ਗੁਰਮੁਖ ਸਿੰਘ ਜੀ ਨੇ ਇਸ ਗੁਰਦੁਆਰਾ ਸਾਹਿਬ ਜੀ ਦੇ ਪਸਾਰ ਅਤੇ ਵਿਸਥਾਰ ਲਈ ਅਰਦਾਸ ਕੀਤੀ ਅਤੇ ਭਾਰਤ ਤੋਂ ਵਿਸ਼ੇਸ ਤੌਰ 'ਤੇ ਪਹੁੰਚੇ ਭਾਈ ਗਿਆਨੀ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲੇ ਕਥਾ ਵਾਚਕ ਮੰਜੀ ਸਾਹਿਬ ਸਿਰੀ ਦਰਬਾਰ ਸਾਹਿਬ ਵਾਲਿਆਂ ਵਲੋਂ ਟੱਕ ਲਾਕੇ ਇਸ ਕਾਰਜ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਗੁਰਦੁਆਰਾ ਲੰਡਨ ਸਿੱਖ ਸੁਸਾਇਟੀ ਦੇ ਪ੍ਰਧਾਨ ਸ੍ਰ: ਹਕੀਕਤ ਸਿੰਘ ਗਿੱਲ ਅਤੇ ਮੀਤ ਪ੍ਰਧਾਨ ਸ੍ਰ: ਅਮੋਲਕ ਸਿੰਘ ਬਰਾੜ ਮੀਤ ਪ੍ਰਧਾਨ ਹੁਰਾ ਨੇ ਸਮੁੱਚੀ ਪ੍ਰਬੰਧਕ ਕਮੇਟੀ ਵਲੋਂ ਇਸ ਕਾਰਜ ਨੂੰ ਸਿਰੇ ਚਾੜਨ ਲਈ ਸੰਗਤਾਂ ਪਾਸੋਂ ਤਨ ਮਨ ਅਤੇ ਧੰਨ ਨਾਲ ਵੱਡੇ ਸਹਿਯੋਗ ਦੀ ਮੰਗ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ