ਖਾਦ ਵਿਕਰੇਤਾ ਦੀ ਦੁਕਾਨ ਅੱਗੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ
ਘੱਲੂਘਾਰਾ ਸਾਹਿਬ 1 ਜੂਨ (ਪਰਮ ਮਿਨਹਾਸ)- ਪਗੜੀ ਸੰਭਾਲ ਜੱਟਾ ਕਿਸਾਨ ਜੱਥੇਬੰਦੀ ਪੰਜਾਬ ਦੇ ਆਗੂਆਂ ਵਲੋਂ ਖਾਦ ਵਿਕਰੇਤਾ ਦੇ ਦੁਕਾਨ ਅੱਗੇ ਧਰਨਾ ਲਗਾਇਆ ਗਿਆ। ਕਿਸਾਨ ਜਥੇਬੰਦੀ ਨੇ ਦੋਸ਼ ਲਗਾਇਆ ਹੋਇਆ ਕਿ ਖਾਦ ਵਿਕਰੇਤਾ ਡਿਸਟਰੀਬਿਊਟਰ ਵਲੋਂ ਖਾਦ ਦੇ ਨਾਲ ਕਿਸਾਨਾਂ ਨੂੰ ਧੱਕੇ ਨਾਲ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਯੂਨੀਅਨ ਪ੍ਰਧਾਨ ਬਲਦੇਵ ਸਿੰਘ ਅਤੇ ਸਰਬਜੀਤ ਸਿੰਘ ਕਿਸਾਨਾਂ ਨੇ ਕਿਹਾ ਜੇਕਰ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ ਰੋਡ ਨੂੰ ਜਾਮ ਕਰਕੇ ਮਸਲਾ ਹੱਲ ਹੋਣ ਤੱਕ ਧਰਨਾ ਲਗਾਇਆ ਜਾਵੇਗਾ।
;
;
;
;
;
;
;