ਖੇਮਕਰਨ ਵਾਸੀਆ ਨੇ ਗਲੀਆਂ ਵਿਚ ਖੜੇ ਗੰਦੇ ਪਾਣੀ ’ਚ ਝੋਨਾ ਲਗਾ ਕੇ ਰੋਸ ਜ਼ਾਹਿਰ ਕੀਤਾ
ਖੇਮਕਰਨ, 1 ਜੂਨ (ਰਾਕੇਸ਼ ਕੁਮਾਰ ਬਿੱਲਾ)- ਖੇਮਕਰਨ ਸ਼ਹਿਰ ਦੀਆਂ ਕਾਫੀ ਗਲੀਆਂ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਨਰਕ ਦਾ ਘਰ ਬਣ ਕੇ ਰਹਿ ਗਈਆ ਹਨ। ਗੰਦੇ ਪਾਣੀ ਵਿਚ ਸ਼ਹਿਰ ਦੇ ਲਹਿੰਦੇ ਪਾਸੇ ਦੀਆਂ ਸਾਰੀਆਂ ਗਲੀਆਂ ਵਿਚ ਗੰਦਾ ਪਾਣੀ ਭਰਿਆ ਪਿਆ ਹੈ। ਨਜ਼ਦੀਕੀ ਅਬਾਦੀ ਤੇ ਰਾਹਗੀਰਾਂ ਲਈ ਆਉਣਾ ਜਾਣਾ ਬੰਦ ਹੋਇਆ ਪਿਆ ਹੈ।
ਜਿਸ ਨੂੰ ਲੈ ਕੇ ਅੱਜ ਇਲਾਕਾ ਵਾਸੀਆ ਵਲੋ ਸਥਾਨਕ ਕਾਂਗਰਸੀਆਂ ਸਮੇਤ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ ਗਲੀਆਂ ਵਿਚ ਖੜੇ ਗੰਦੇ ਪਾਣੀ ਵਿਚ ਝੋਨਾ ਲਗਾ ਕੇ ਰੋਸ ਜ਼ਾਹਿਰ ਕੀਤਾ ਤੇ ਮੰਗ ਕੀਤੀ ਕਿ ਗਲੀਆਂ ਵਿਚੋ ਗੰਦੇ ਪਾਣੀ ਦਾ ਨਿਕਾਸ ਕਰਵਾ ਕੇ ਸਫ਼ਾਈ ਕਰਵਾਈ ਜਾਵੇ।
;
;
;
;
;
;
;