JALANDHAR WEATHER

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਆਗੂਆਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਰਾਹੀਂ ਗਵਰਨਰ ਪੰਜਾਬ ਦੇ ਨਾਮ ਭੇਜਿਆ ਮੰਗ ਪੱਤਰ

ਅੰਮ੍ਰਿਤਸਰ, 2 ਜੂਨ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵਲੋਂ ਜਿਲਾ ਅੰਮ੍ਰਿਤਸਰ ਵਿਚ ਡਿਪਟੀ ਕਮਿਸ਼ਨਰ ਰਾਹੀਂ ਗਵਰਨਰ ਪੰਜਾਬ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ਵਿਚ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ, ਸਤਿਕਾਰ ਸੋਧ ਐਕਟ ਵਿਚ ਲੋੜੀਂਦੀ ਸੋਧ ਕਰਨ, ਬੰਦੀ ਸਿੰਘਾਂ ਨੂੰ ਰਿਹਾਅ ਕਰਨ, ਜੂਨ 1984 ਘੱਲੂਘਾਰੇ ਜੀ ਜਾਂਚ ਕਰਾਏ ਜਾਣ ਅਤੇ ਪੰਜਾਬ ਨਾਲ ਸੰਬੰਧਿਤ ਹੋਰ ਮਾਮਲਿਆਂ ਸਬੰਧੀ ਮੰਗਾਂ ਸ਼ਾਮਿਲ ਹਨ। ਅਕਾਲੀ ਦਲ ਪੁਨਰ ਸੁਰਜੀਤ ਦੇ ਇਸ ਵਫ਼ਦ ਵਿਚ ਅਜੈਪਾਲ ਸਿੰਘ ਮੀਰਾਂਕੋਟ, ਪ੍ਰੋਫੈਸਰ ਬਲਵਿੰਦਰ ਸਿੰਘ ਜੌੜਾ ਸਿੰਘਾ, ਦਲਜਿੰਦਰਬੀਰ ਸਿੰਘ ਵਿਰਕ, ਮਨਿੰਦਰ ਸਿੰਘ ਧੁੰਨਾ, ਬਿਕਰਮ ਸਿੰਘ ਨਵਾਂ ਪਿੰਡ, ਮਧੂਪਾਲ ਸਿੰਘ ਗੋਗਾ, ਗੁਰਲਾਲ ਸਿੰਘ ਸੰਧੂ, ਇੰਦਰਪ੍ਰੀਤ ਸਿੰਘ ਈਸਾਪੁਰ, ਹਰਜੀਤ ਸਿੰਘ ਪੁਰੇਵਾਲ, ਐਸ. ਡੀ. ਓ. ਕੰਵਲਜੀਤ ਸਿੰਘ, ਦਲਵਿੰਦਰ ਸਿੰਘ ਗਰਚਾ, ਕਮਲਜੀਤ ਸਿੰਘ ਇੰਜੀਨੀਅਰ, ਮਨਜੀਤ ਸਿੰਘ ਸੈਣੀ, ਪ੍ਰਦੀਪ ਕੁਮਾਰ, ਜਗਤਾਰ ਸਿੰਘ ਗਿੱਲ, ਗੁਰਦੇਵ ਸਿੰਘ ਵੱਲਾ, ਯੋਗੇਸ਼ ਕੁਮਾਰ ਟੀਨੂੰ, ਸ ਭੁਪਿੰਦਰ ਸਿੰਘ ਬਿੱਲਾ, ਸ ਜਗਜੀਤ ਸਿੰਘ ਜੱਗਾ, ਸ ਭੁਪਿੰਦਰ ਸਿੰਘ ਮਾਨ, ਸ ਰਘਬੀਰ ਸਿੰਘ ਰਾਏਪੁਰ, ਸ ਗੁਰਮੀਤ ਸਿੰਘ, ਸ ਸਿਮਰਨਜੋਤ ਸਿੰਘ ਧੁੰਨਾ, ਸ ਸਤਿੰਦਰ ਪਾਲ ਸਿੰਘ, ਐਡਵੋਕੇਟ ਹਰਦੇਵ ਸਿੰਘ ਖਾਨੋਵਾਲ, ਸ ਰਾਜਬੀਰ ਸਿੰਘ, ਸ ਮਨਜੀਤ ਸਿੰਘ ਬਾਠ, ਸ ਲਖਬੀਰ ਸਿੰਘ ਮੂਲੇ ਚੱਕ, ਸ ਜਪਿੰਦਰ ਸਿੰਘ, ਸ ਹਰਵਿੰਦਰ ਸਿੰਘ ਵੱਲਾ ਭੁਪਿੰਦਰ ਸਿੰਘ ਜਾਣੀਆਂ ਕੈਪਟਨ ਸਿੰਘ , ਰੁਪਿੰਦਰ ਸਿੰਘ ਜੰਡਿਆਲਾ ਇੰਦਰਪ੍ਰਤਾਪ ਸਿੰਘ ਜਾਣੀਆਂ ਸਮੇਤ ਹੋਰ ਆਗੂ ਅਤੇ ਵਰਕਰ ਸ਼ਾਮਲ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ