ਨਗਰ ਕੌਂਸਲ ਕਾਦੀਆਂ ਦੀਆਂ 14 ਵਾਰਡਾਂ 'ਤੇ ਵੋਟਾਂ ਪੈਣ ਦਾ ਕੰਮ ਸ਼ਾਂਤੀਪੂਰਵਕ ਜਾਰੀ
ਕਾਦੀਆਂ (ਗੁਰਦਾਸਪੁਰ), 13 ਜੂਨ (ਕੁਲਵਿੰਦਰ ਸਿੰਘ) - ਕਾਦੀਆਂ ਦੇ 14 ਵਾਰਡਾਂ ਦੇ ਬਣੇ 16 ਬੂਟਾਂ 'ਤੇ ਵੋਟਾਂ ਪਾਉਣ ਦਾ ਕੰਮ ਸ਼ਾਂਤੀ ਪੂਰਵਕ ਸ਼ੁਰੂ ਹੋਇਆ। ਪਹਿਲੇ ਦੋ ਘੰਟਿਆਂ ਅੰਦਰ 10 ਤੋਂ 15 ਫ਼ੀਸਦੀ ਦੇ ਵਿਚਕਾਰ ਪੋਲਿੰਗ ਹੋਈ। ਸ਼ੁਰੂਆਤੀ ਸਮੇਂ ਵਿਚ ਮੱਧਮ ਚਾਲ ਨਾਲ ਵੋਟਾਂ ਪਾਈਆਂ ਜਾ ਰਹੀਆਂ ਹਨ। ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਹੈ ਤੇ ਕੁਝ ਥਾਵਾਂ 'ਤੇ ਭਾਜਪਾ ਦੇ ਉਮੀਦਵਾਰ ਵੀ ਡਟੇ ਹੋਏ ਹਨ। ਵੋਟਿੰਗ ਨੂੰ ਲੈ ਕੇ ਭਾਰੀ ਸੁਰੱਖਿਆ ਫੋਰਸ ਪੋਲਿੰਗ ਬੂਥਾਂ ਤੇ ਤਾਇਨਾਤ ਹੈ।। ਵਿਰੋਧੀ ਧਿਰ ਤੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਪੋਲਿੰਗ ਬੂਥਾਂ ਦਾ ਲਿਆ ਜਾਇਜ਼ਾ ਲੋਕਾਂ ਨੂੰ ਵੱਧ ਤੋਂ ਵੱਧ ਵੋਟ ਪੋਲ ਕਰਨ ਲਈ ਕੀਤੀ ਅਪੀਲ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਗੁਰ ਇਕਬਾਲ ਸਿੰਘ ਮਾਹਲ ਵੀ ਪੋਲਿੰਗ ਬੂਥਾਂ ਦਾ ਜਾਇਜ਼ਾ ਲੈ ਰਹੇ ਹਨ ਜਾਇਜ਼ਾ। ਆਮ ਆਦਮੀ ਪਾਰਟੀ ਦੇ ਵਰਕਰ ਵੀ ਪੂਰੀ ਤਰ੍ਹਾਂ ਸਰਗਰਮ ਹਨ। ਪਰਚੀ ਬੂਥਾਂ ਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਸਮਰਥਕ ਵਰਕਰ ਮੌਜੂਦ ਹਨ ।
;
;
;
;
;
;
;
;