ਕਰਿਆਨਾ ਸਟੋਰ ਦੀ ਹੋਈ ਹੱਤਿਆ ਦੇ ਰੋਸ ’ਚ ਦੁਕਾਨਦਾਰਾਂ ਵਲੋਂ ਅੱਜ ਵੀ ਬਜ਼ਾਰ ਬੰਦ
ਮੱਖੂ, 2 ਜੂਨ (ਕੁਲਵਿੰਦਰ ਸਿੰਘ ਸੰਧੂ)- ਕੱਲ੍ਹ ਦਿਨ ਦਿਹਾੜੇ ਮੱਖੂ ਵਿਚ ਗਾਬਾ ਕਰਿਆਨਾ ਸਟੋਰ ਗੁਰਚਰਨ ਸਿੰਘ ਕਾਲਾ ਗਾਬਾ ਦਾ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ ਅਤੇ ਮੱਖੂ ਦੇ ਸ਼ਹਿਰ ਵਾਸੀਆਂ ਨੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਥਾਣੇ ਦੇ ਗੇਟ ਅੱਗੇ ਧਰਨਾ ਲਗਾ ਦਿੱਤਾ ਸੀ ਪਰ ਜਸਪਾਲ ਸਿੰਘ ਢਿੱਲੋ ਡੀ.ਐਸ.ਪੀ. ਜ਼ੀਰਾ ਦੇ ਵਿਸ਼ਵਾਸ ਦਿਵਾਉਣ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਸੀ।
ਦੁਕਾਨਦਾਰਾਂ ਵਲੋਂ ਅੱਜ ਵੀ ਆਪਣੀਆਂ ਦੁਕਾਨਾਂ ਬੰਦ ਕਰਕੇ ਵਿਰੋਧ ਜਾਰੀ ਰੱਖਿਆ ਅਤੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਫਿਰ ਉਠਾਈ। ਜਸਪਾਲ ਸਿੰਘ ਢਿੱਲੋ ਡੀ.ਐਸ.ਪੀ. ਜ਼ੀਰਾ ਨਾਲ ਜਦ ਫੋਨ ਤੇ ਗੱਲ ਕੀਤੀ ਤੇ ਉਨ੍ਹਾਂ ਕਿਹਾ ਕਿ ਦੋਸ਼ੀ ਜਲਦ ਪੁਲਿਸ ਦੀ ਗ੍ਰਿਫ਼ਤ ਵਿਚ ਹੋਣਗੇ।
;
;
;
;
;
;
;
;
;