ਕੇਂਦਰੀ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਪੌਦਾ ਲਗਾ ਕੇ 'ਏਕ ਪੇੜ ਮਾਂ ਕੇ ਨਾਮ' ਮੁਹਿੰਮ ਵਿਚ ਲਿਆ ਹਿੱਸਾ
ਸ਼ਿਲਾਂਗ (ਮੇਘਾਲਿਆ), 5 ਜੂਨ - ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਵਿਸ਼ਵ ਵਾਤਾਵਰਣ ਦਿਵਸ 'ਤੇ ਪੌਦਾ ਲਗਾ ਕੇ 'ਏਕ ਪੇੜ ਮਾਂ ਕੇ ਨਾਮ' ਮੁਹਿੰਮ ਵਿਚ ਹਿੱਸਾ ਲਿਆ। ਜਗਤ ਪ੍ਰਕਾਸ਼ ਨੱਡਾ ਨੇ ਕਿਹਾ, “… ਭਾਜਪਾ ਦੇ ਸਾਰੇ ਵਰਕਰ ਅਤੇ ਨੇਤਾ ਪ੍ਰਧਾਨ ਮੰਤਰੀ ਮੋਦੀ ਦੀ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਦੇ ਨਾਲ ਮਿਲ ਕੇ ਦੇਸ਼ ਭਰ ਵਿਚ ਵਿਸ਼ਵ ਵਾਤਾਵਰਣ ਦਿਵਸ ‘ਤੇ ਰੁੱਖ ਲਗਾ ਰਹੇ ਹਨ… ਕੁਦਰਤ ਸਾਨੂੰ ਜੀਵਨ ਦੇਣ ਦੇ ਨਾਲ-ਨਾਲ ਸਾਡੀ ਰੱਖਿਆ ਵੀ ਕਰਦੀ ਹੈ ਅਤੇ ਸਾਡੀ ਜ਼ਿੰਦਗੀ ਨੂੰ ਆਸਾਨ ਬਣਾਉਂਦੀ ਹੈ… ਇਸ ਅਨੁਸਾਰ, ਅਸੀਂ ਵੀ ਅੱਜ ਸ਼ਿਲਾਂਗ ਵਿਚ ਪੌਦੇ ਲਗਾਏ।”
;
;
;
;
;
;
;