ਹੁਣ ਜਲੰਧਰ ਨਹੀਂ ਆਵੇਗੀ, ਲੁਧਿਆਣਾ ਅਤੇ ਦਿੱਲੀ ਵਿਚਕਾਰ ਚੱਲੇਗੀ ਇੰਟਰਸਿਟੀ ਐਕਸਪ੍ਰੈਸ ਟ੍ਰੇਨ
ਜਲੰਧਰ, 5 ਜੂਨ (ਦਵਿੰਦਰ) - ਰੇਲਵੇ ਵਿਭਾਗ ਨੇ ਜਲੰਧਰ ਸ਼ਹਿਰ ਤੋਂ ਦਿੱਲੀ ਚੱਲਣ ਵਾਲੀ ਇੰਟਰਸਿਟੀ ਐਕਸਪ੍ਰੈਸ ਟ੍ਰੇਨ ਸੰਬੰਧੀ ਇਕ ਨਵਾਂ ਹੁਕਮ ਜਾਰੀ ਕੀਤਾ ਹੈ। ਇਹ ਟ੍ਰੇਨ ਹੁਣ ਦਿੱਲੀ ਤੋਂ ਜਲੰਧਰ ਸ਼ਹਿਰ ਨਹੀਂ ਆਵੇਗੀ। ਇਸ ਦੀ ਬਜਾਏ, ਇਹ ਹੁਣ ਲੁਧਿਆਣਾ ਅਤੇ ਦਿੱਲੀ ਵਿਚਕਾਰ ਚੱਲੇਗੀ। ਇਸ ਟ੍ਰੇਨ ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਹੈ। ਜਲੰਧਰ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਟ੍ਰੇਨ ਪਹਿਲਾਂ ਸਵੇਰੇ ਜਲੰਧਰ ਸ਼ਹਿਰ ਤੋਂ ਦਿੱਲੀ ਲਈ ਰਵਾਨਾ ਹੁੰਦੀ ਹੈ ਅਤੇ ਹੁਣ ਇਹ ਲੁਧਿਆਣਾ ਰਾਹੀਂ ਜਾਵੇਗੀ ਅਤੇ ਦਿੱਲੀ ਤੋਂ ਸਿਰਫ਼ ਲੁਧਿਆਣਾ ਤੱਕ ਹੀ ਆਵੇਗੀ।
;
;
;
;
;
;
;