JALANDHAR WEATHER

ਮਲੋਟ ’ਚ ਘਰ ਦੀ ਨੌਕਰਾਣੀ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਚੋਰੀ ਦੇ ਮਾਮਲੇ ਵਿਚ 5 ਗ੍ਰਿਫ਼ਤਾਰ

ਮਲੋਟ, 5 ਜੂਨ- ਮਲੋਟ ਪੁਲਿਸ ਨੇ ਇਕ ਵੱਡੀ ਕਾਰਵਾਈ ਕਰਦਿਆਂ, ਘਰ ਵਿਚੋਂ ਲੱਖਾਂ ਰੁਪਏ ਦੇ ਸੋਨੇ ਦਾ ਬਿਸਕੁਟ ਅਤੇ ਨਕਦੀ ਚੋਰੀ ਕਰਨ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿਚ ਪੁਲਿਸ ਨੇ ਕੁੱਲ 7 ਮੁਲਜ਼ਮਾਂ ਵਿਚੋਂ 5 ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ, ਸ਼ਿਕਾਇਤਕਰਤਾ ਬਲਦੇਵ ਕੁਮਾਰ ਦੇ ਘਰ ਖਾਣਾ ਬਣਾਉਣ ਵਾਲੀ ਔਰਤ ਰਾਣੀ ਸ਼ਰਮਾ ਨੇ ਹੀ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਚੋਰੀ ਕੀਤੇ ਸੋਨੇ ਨੂੰ ਅੱਗੇ ਵੇਚਣ ਅਤੇ ਖ਼ਪਾਉਣ ਵਿਚ ਕਈ ਹੋਰ ਲੋਕ ਵੀ ਸ਼ਾਮਲ ਸਨ।

ਐਸ.ਐਚ.ਓ. ਸਿਟੀ ਵਰੁਣ ਯਾਦਵ ਨੂੰ 17-18 ਮਈ ਨੂੰ ਇੱਕ ਕੰਪਲੇਂਟ ਮਿਲੀ ਸੀ। ਕੰਪਲੇਂਟ ਬਲਦੇਵ ਕੁਮਾਰ ਵਲੋਂ ਸੀ, ਜਿਸ ਨੇ ਦੱਸਿਆ ਕਿ ਉਸ ਦੇ ਘਰ ਖਾਣਾ ਬਣਾਉਣ ਵਾਲੀ ਰਾਣੀ ਸ਼ਰਮਾ ਨਾਂ ਦੀ ਲੇਡੀ ਨੇ ਘਰ ਦੀ ਅਲਮਾਰੀ ਵਿਚੋਂ 400 ਗ੍ਰਾਮ ਸੋਨੇ ਦਾ ਬਿਸਕੁਟ ਅਤੇ 50,000 ਰੁਪਏ ਚੋਰੀ ਕਰ ਲਏ ਹਨ। ਡੀ.ਐਸ.ਪੀ. ਨੇ ਕਿਹਾ ਕਿ ਅਸੀਂ ਇਸ ਮਾਮਲੇ ਦੀ ਟੈਕਨੀਕਲ ਤਰੀਕੇ ਨਾਲ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਰਾਣੀ ਸ਼ਰਮਾ ਨੇ ਸੁਮਨ ਰਾਣੀ ਨੂੰ ਹਾਇਰ ਕੀਤਾ ਅਤੇ ਉਹਨਾਂ ਨੇ ਅੱਗੇ ਗੁਰਪ੍ਰੀਤ ਸਿੰਘ ਨੂੰ ਹਾਇਰ ਕੀਤਾ। ਗੁਰਪ੍ਰੀਤ ਸਿੰਘ, ਜੋ ਕਿ ਦੁਬਈ ਤੋਂ ਆਇਆ ਸੀ, ਨੇ ਇਹ ਸੋਨਾ ਮਾਡਰਨ ਜਿਊਲਰ ਦੇ ਮਾਲਕ ਸੁਖਵਿੰਦਰ ਸਿੰਘ ਉਰਫ਼ ਸੁੱਖੀ ਨੂੰ ਇਹ ਕਹਿ ਕੇ ਵੇਚ ਦਿੱਤਾ ਕਿ ਉਹ ਇਹ ਸੋਨਾ ਦੁਬਈ ਤੋਂ ਲੈ ਕੇ ਆਇਆ ਹੈ।

ਇਸ ਮਾਮਲੇ ਵਿਚ ਕੁੱਲ 7 ਮੁਲਜ਼ਮ ਨਾਮਜ਼ਦ ਕੀਤੇ ਗਏ ਹਨ, ਜਿਹਨਾਂ ਵਿਚੋਂ 5 ਨੂੰ ਅਸੀਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਕੋਲੋਂ ਕਰੀਬ 60 ਗ੍ਰਾਮ ਸੋਨੇ ਦੇ ਗਹਿਣੇ ਅਤੇ 1,80,000 ਰੁਪਏ ਦੀ ਨਕਦੀ ਬਰਾਮਦ ਕਰ ਲਈ ਗਈ ਹੈ। ਬਾਕੀ ਰਹਿੰਦੇ
ਮੁਲਜ਼ਮਾਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ