ਤਰਨਤਾਰਨ ਕਾਂਗਰਸ ਸ਼ਹਿਰੀ ਪ੍ਰਧਾਨ ਦੇ ਘਰ ਈ.ਡੀ. ਵਲੋਂ ਛਾਪੇਮਾਰੀ
ਤਰਨਤਾਰਨ, 5 ਮਈ (ਹਰਿੰਦਰ ਸਿੰਘ)- ਤਰਨਤਾਰਨ ਸ਼ਹਿਰੀ ਕਾਂਗਰਸ ਕਮੇਟੀ ਦੇ ਪ੍ਰਧਾਨ ਲਖਵਿੰਦਰ ਸਿੰਘ ਪਾਗਲ ਦੇ ਘਰ ਸ਼ੁੱਕਰਵਾਰ ਸਵੇਰੇ ਈ.ਡੀ.ਵਲੋਂ ਛਾਪੇਮਾਰੀ ਕੀਤੀ ਗਈ। ਦੇਰ ਸ਼ਾਮ ਤੱਕ ਇਹ ਛਾਪੇਮਾਰੀ ਜਾਰੀ ਸੀ। ਘਰ ਦੇ ਬਾਹਰ ਸੀ.ਆਰ.ਪੀ.ਐੱਫ ਦਾ ਜਵਾਨ ਤਾਇਨਾਤ ਕੀਤਾ ਗਿਆ ਹੈ, ਜੋ ਕਿ ਬਾਹਰਲੇ ਕਿਸੇ ਵੀ ਵਿਅਕਤੀ ਨੂੰ ਘਰ ਦੇ ਅੰਦਰ ਜਾਣ ਨਹੀਂ ਦੇ ਰਿਹਾ। ਛਾਪੇਮਾਰੀ ਸੰਬੰਧੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।
;
;
;
;
;
;
;
;