JALANDHAR WEATHER

ਜੱਸੀ ਪੌ ਵਾਲੀ ਦੇ ਗੁਰਦੁਆਰਾ ਢਾਬਸਰ ਵਿਖੇ ਸ਼ਾਰਟ ਸਰਕਟ ਕਰਨ ਲੱਗੀ ਅੱਗ

ਕੋਟਫੱਤਾ, 6 ਜੂਨ (ਰਣਜੀਤ ਸਿੰਘ ਬੁੱਟਰ)- ਬਠਿੰਡਾ ਤੋਂ ਕੋਈ ਚਾਰ ਕੁ ਕਿਲੋਮੀਟਰ ਦੂਰ ਪਿੰਡ ਜੱਸੀ ਪੌ ਵਾਲੀ ਦੇ ਗੁਰਦੁਆਰਾ ਢਾਬਸਰ ਵਿਖੇ ਸੁੱਖ ਆਸਨ ਵਾਲੇ ਕਮਰੇ ਵਿਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਜਿਸ ਸਮੇਂ ਅੱਗ ਲੱਗੀ ਉਸ ਸਮੇਂ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਗੁਰਮੀਤ ਸਿੰਘ ਰਹਿਰਾਸ ਦਾ ਪਾਠ ਕਰ ਰਹੇ ਸਨ ਜਿਵੇਂ ਸੁੱਖ ਆਸਨ ਵਾਲੇ ਕਮਰੇ ਵਿਚੋਂ ਤੇਜ਼ ਰੋਸ਼ਨੀ ਹੋਈ ਤਾਂ ਸੰਗਤ ਵਿਚ ਕਿਸੇ ਨੇ ਗ੍ਰੰਥੀ ਗੁਰਮੀਤ ਸਿੰਘ ਨੂੰ ਦੱਸਿਆ ਉਨ੍ਹਾਂ ਨੇ ਤੁਰੰਤ ਉੱਥੇ ਜਾ ਕੇ ਦੇਖਿਆ ਤੇ ਕਮਰੇ ਵਿਚ ਅੱਗ ਲੱਗ ਚੁੱਕੀ ਸੀ। ਸੁੱਖ ਆਸਨ ਵਾਲੇ ਕਮਰੇ ਵਿਚ ਸ਼ਸ਼ੋਭਿਤ ਅੱਠ ਪਾਵਨ ਸਰੂਪਾਂ ਨੂੰ ਸੰਗਤ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਜਿਨਾਂ ਵਿਚੋਂ ਦੋ ਪਾਵਨ ਸਰੂਪਾਂ ਨੂੰ ਜਿਆਦਾ ਤੇ ਦੋ ਨੂੰ ਘੱਟ ਸੇਕ ਲੱਗਿਆ ਹੋਇਆ ਸੀ।

ਘਟਨਾ ਦਾ ਪਤਾ ਚੱਲਦਿਆਂ ਸਹੀ੍ਰ ਕੋਟਸ਼ਮੀਰ ਚੌਂਕੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਤੇ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਧਰਮ ਪ੍ਰਚਾਰ ਕਮੇਟੀ ਮੌਕੇ ਤੇ ਪਹੁੰਚੀ ਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਸਵੇਰ ਵੇਲੇ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਦੇ ਜਥੇਦਾਰ ਟੇਕ ਸਿੰਘ ਧਨੌਲਾ ਵੀ ਗੁਰਦੁਆਰਾ ਢਾਬਸਰ ਵਿਖੇ ਪਹੁੰਚੇ ਤੇ ਸਰੂਪਾਂ ਨੂੰ ਵੇਖਣ ਤੋਂ ਬਾਅਦ ਘਟਨਾ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਗੁਰਦੁਆਰਾ ਕਮੇਟੀ ਨੂੰ ਕੋਈ ਜ਼ਰੂਰੀ ਨਿਰਦੇਸ਼ ਦਿੱਤੇ ਤੇ 14 ਜੂਨ ਨੂੰ ਗੁਰਦੁਆਰਾ ਕਮੇਟੀ ਨੂੰ ਸਵੇਰੇ 10 ਕੁ ਵਜੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪੁੱਜਣ ਦਾ ਹੁਕਮ ਸੁਣਾਇਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ