ਅਰਵਿੰਦ ਕੇਜਰੀਵਾਲ ਵਲੋਂ ਪੇਪਰ ਲੀਕ ਮਾਮਲੇ ’ਚ ਬੱਚਿਆਂ ਦੇ ਭਵਿੱਖ ਲਈ ਸੜਕਾਂ ’ਤੇ ਉਤਰਣ ਦੀ ਅਪੀਲ
ਦਿੱਲੀ, 5 ਜੂਨ- ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੇਪਰ ਲੀਕ ਅਰਬਾਂ ਰੁਪਏ ਦਾ ਕਾਰੋਬਾਰ ਹੈ। ਇਸ ਧੰਦੇ ਵਿਚ ਬਹੁਤ ਵੱਡੇ ਲੋਕ ਜੁੜੇ ਹੋਏ ਹਨ। ਜਦੋਂ ਤੱਕ ਤੁਸੀਂ ਸਾਰੇ ਸੜਕਾਂ 'ਤੇ ਆ ਕੇ ਸਰਕਾਰ ਨੂੰ ਮਜ਼ਬੂਰ ਨਹੀਂ ਕਰਦੇ, ਉਦੋਂ ਤੱਕ ਇਹ ਧੰਦਾ ਨਹੀਂ ਰੁਕੇਗਾ। ਅਗਲੇ ਸਾਲ ਫਿਰ ਸਾਰੇ ਪੇਪਰਾਂ ਵਿਚ ਇਸੇ ਤਰ੍ਹਾਂ ਦੀਆਂ ਬੇਨਿਯਮੀਆਂ ਹੋਣਗੀਆਂ।
ਆਪਣੇ ਬੱਚਿਆਂ ਦੇ ਭਵਿੱਖ ਲਈ, ਆਪਣੇ ਪਰਿਵਾਰ ਦੇ ਭਵਿੱਖ ਲਈ, ਦੇਸ਼ ਦੇ ਭਵਿੱਖ ਲਈ - ਸਾਰੇ ਇਕੱਠੇ ਹੋ ਕੇ ਮੰਗ ਕਰੋ - ਬਸ, ਅਸੀਂ ਇਸ ਨੂੰ ਹੋਰ ਬਰਦਾਸ਼ਤ ਨਹੀਂ ਕਰਾਂਗੇ।
;
;
;
;
;
;
;