29ਵਾਂ ਸਾਲਾਨਾ ਜੋੜ ਮੇਲਾ ਧੰਨ ਧੰਨ ਬਾਬਾ ਬਾਵਾ ਲਾਲ ਮੰਦਰ ਉਦੋਕੇ ਵਿਖੇ 16 ਜੂਨ ਨੂੰ ਮਨਾਇਆ ਜਾਵੇਗਾ
ਕੱਥੂ ਨੰਗਲ, 5 ਜੂਨ (ਦਲਵਿੰਦਰ ਸਿੰਘ ਰੰਧਾਵਾ)- ਮਜੀਠਾ ਹਲਕੇ ਅੰਦਰ ਪੈਂਦੇ ਪਿੰਡ ਉਦੋਕੇ ਵਿਖੇ 29 ਵਾਂ ਸਾਲਾਨਾ ਜੋੜ ਮੇਲਾ ਧੰਨ ਧੰਨ ਬਾਬਾ ਬਾਵਾ ਲਾਲ ਮੰਦਿਰ ਉਦੋਕੇ ਵਿਖੇ 16 ਜੂਨ ਨੂੰ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਮੰਦਰ ਦੇ ਚੇਅਰਮੈਨ ਸਾਬਕਾ ਸੂਬੇਦਾਰ ਜੋਗਿੰਦਰ ਸਿੰਘ ਅਬਦਾਲ ਨੇ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਹੋਇਆ ਦੱਸਿਆ ਕਿ ਧੰਨ ਧੰਨ ਬਾਬਾ ਬਾਵਾ ਲਾਲ ਮੰਦਿਰ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਅਖੰਡ ਪਾਠ 14 ਜੂਨ ਨੂੰ ਆਰੰਭ ਕਰਕੇ ਭੋਗ ਪਾਏ ਜਾਣਗੇ ਅਤੇ 16 ਜੂਨ ਨੂੰ ਮੰਦਿਰ ਵਿਖੇ ਇਸ਼ਨਾਨ ਅਤੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ।
ਇਸਦੇ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ ਅਤੇ ਵਿਸ਼ੇਸ਼ ਤੌਰ ਤੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਇਸ ਮੇਲੇ ਵਿਚ ਧਾਰਮਿਕ ਤੇ ਸਮਾਜਿਕ ਮਹਾਨ ਸ਼ਖਸੀਅਤਾਂ ਪਹੁੰਚ ਰਹੀਆਂ ਹਨ ਅਤੇ ਵਿਰਸੇ ਨੂੰ ਤਾਜ਼ਾ ਰੱਖਣ ਲਈ ਇਤਿਹਾਸ ਬਰਾਦਰੀ ਇਤਿਹਾਸ ਅਤੇ ਪੰਜ ਵਜੇ ਸ਼ਾਮ ਨੂੰ ਬਾਜੀ ਪਾਈ ਜਾਵੇਗੀ ਅਤੇ ਆਉਣ ਵਾਲੀਆਂ ਸੰਗਤਾਂ ਲਈ ਚਾਹ ਪਕੌੜਿਆਂ ਅਤੇ ਲੰਗਰ ਨਿਰੰਤਰ ਚਲਦੇ ਰਹਿਣਗੇ।
ਇਸ ਦੌਰਾਨ ਪਹੁੰਚਣ ਵਾਲੇ ਨਾਮਵਰ ਖਿਡਾਰੀਆਂ ਨੂੰ ਮੰਦਿਰ ਦੀ ਕਮੇਟੀ ਵਲੋਂ ਇਨਾਮ ਦਿੱਤੇ ਜਾਣਗੇ। ਇਸ ਮੌਕੇ ਕਮੇਟੀ ਦੇ ਪ੍ਰਧਾਨ ਕਰਨੈਲ ਸਿੰਘ ਗਿੱਦੜਪਿੰਡੀ, ਮੁੱਖ ਸੇਵਾਦਾਰ ਹਰਬੰਸ ਸਿੰਘ, ਵਾਈਸ ਪ੍ਰਧਾਨ ਦਰਸ਼ਨ ਸਿੰਘ ਵਡਾਲਾ, ਸੇਵਾ ਸੋਸਾਇਟੀ ਦੇ ਚੇਅਰਮੈਨ ਜਰਨੈਲ ਸਿੰਘ ਸੰਧੂ, ਲੇਡੀਜ ਵਿੰਗ ਪ੍ਰਧਾਨ ਬੀਬੀ ਜਗੀਰ ਕੌਰ, ਰਾਮ ਪ੍ਰਕਾਸ ਭਿਲੋਵਾਲ ਆਦਿ ਹਾਜ਼ਰ ਸਨ।
;
;
;
;
;
;
;
;