ਪਟਨਾ ਕੋਚਿੰਗ ਸੈਂਟਰ 'ਚ ਭੰਨਤੋੜ ਦੇ ਮਾਮਲੇ 'ਚ ਖਾਨ ਸਰ ਖ਼ਿਲਾਫ਼ ਕੇਸ ਦਰਜ
ਪਟਨਾ, 5 ਜੂਨ (ਪੀ.ਟੀ.ਆਈ.) ਪੁਲਿਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਫੈਜ਼ਲ ਖਾਨ, ਜਿਸ ਨੂੰ 'ਖਾਨ ਸਰ' ਵਜੋਂ ਜਾਣਿਆ ਜਾਂਦਾ ਹੈ, ਦਾ ਨਾਂਅ ਬਿਹਾਰ ਦੇ ਪਟਨਾ 'ਚ ਉਸ ਦੇ ਕੋਚਿੰਗ ਸੈਂਟਰ 'ਚ ਹੋਈ ਭੰਨਤੋੜ ਸੰਬੰਧੀ ਦਰਜ ਐੱਫ. ਆਈ. ਆਰ. ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ¢ ਮੰਗਲਵਾਰ ਰਾਤ ਨੂੰ , 15-20 ਲੋਕਾਂ ਦੇ ਇੱਕ ਸਮੂਹ ਨੇ ਕਥਿਤ ਤੌਰ 'ਤੇ 'ਖਾਨ ਗਲੋਬਲ ਸਟੱਡੀਜ਼ ਇੰਸਟੀਚਿਊਟ' ਵਿੱਚ ਭੰਨਤੋੜ ਕੀਤੀ ਅਤੇ ਇਸ ਦੇ ਅਹਾਤੇ 'ਤੇ ਪੱਥਰ ਸੁੱਟੇ¢ ਪਟਨਾ ਦੇ ਐੱਸ.ਐੱਸ.ਪੀ.ਕਾਰਤੀਕੇਯ ਸ਼ਰਮਾ ਨੇ ਦੱਸਿਆ ਕਿ ਅਧਿਆਪਕ ਦਾ ਨਾਂਅ ਐੱਫ.ਆਈ.ਆਰ. ਵਿੱਚ ਸ਼ਾਮਿਲ ਕੀਤਾ ਗਿਆ ਹੈ ਅਤੇ ਪੁਲਿਸ ਉਸ ਤੋਂ ਪੁੱਛਗਿੱਛ ਕਰੇਗੀ¢ਹਾਲਾਂਕਿ, ਉਸ ਨੇ ਖਾਨ ਦੇ ਖ਼ਿਲਾਫ਼ ਦੋਸ਼ਾਂ ਬਾਰੇ ਵਿਸਥਾਰ ਨਾਲ ਨਹੀਂ ਦੱਸਿਆ¢ ਵੀਰਵਾਰ ਨੂੰ ਪੁਲਿਸ ਨੇ ਭੰਨਤੋੜ ਦੌਰਾਨ ਗੋਲੀਬਾਰੀ ਕਰਨ ਦੇ ਦੋਸ਼ 'ਚ ਦੋ ਕੋਚਿੰਗ ਸੈਂਟਰ ਗਾਰਡਾਂ ਨੂੰ ਹਿਰਾਸਤ ਵਿੱਚ ਲਿਆ ਹੈ¢ਇਹ ਕਾਰਵਾਈ ਸੋਸ਼ਲ ਮੀਡੀਆ 'ਤੇ ਗਾਰਡਾਂ ਨੂੰ ਗੋਲੀਬਾਰੀ ਕਰਦੇ ਹੋਏ ਦਿਖਾਏ ਗਏ ਇੱਕ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕੀਤੀ ਗਈ¢ ਹਾਲਾਂਕਿ, ਪੀ.ਟੀ.ਆਈ. ਸੁਤੰਤਰ ਤੌਰ 'ਤੇ ਵੀਡੀਓ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕਰ ਸਕਿਆ¢ ਭੰਨਤੋੜ ਦੀ ਘਟਨਾ ਤੋਂ ਤੁਰੰਤ ਬਾਅਦ ਖਾਨ ਨੇ ਦੋਸ਼ ਲਗਾਇਆ ਕਿ ਗੋਲੀਬਾਰੀ ਪਿੱਛੇ ਇੱਕ ਵਿਰੋਧੀ ਕੋਚਿੰਗ ਸੰਸਥਾ ਦੇ ਮੈਂਬਰ ਸਨ, ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੇ ਕਿਹਾ ਕਿ ਸਿਰਫ ਪੁਲਿਸ ਜਾਂਚ ਹੀ ਇਸ ਗੱਲ ਦੀ ਪੁਸ਼ਟੀ ਕਰ ਸਕਦੀ ਹੈ ਕਿ ਕੀ ਗੋਲੀਬਾਰੀ ਅਸਲ ਵਿੱਚ ਹੋਈ ਸੀ¢ ਇੱਕ ਵਿਰੋਧੀ ਕੋਚਿੰਗ ਸੰਸਥਾ ਦੇ ਮੈਂਬਰਾਂ ਨੇ ਵੀਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਕੀਤੀ ਅਤੇ ਦੋਸ਼ ਲਗਾਇਆ ਕਿ ਖਾਨ ਨੇ ਖੁਦ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ¢
;
;
;
;
;
;
;
;