ਟੈਨਿਸ 'ਚ ਵਾਪਸੀ ਕਰੇਗੀ ਸੇਰੇਨਾ ਵਿਲੀਅਮਜ਼
-ਕੈਨੇਡਾ ਦੀ ਵਿਕਟੋਰੀਆ ਐਮਬੋਕੋ ਨਾਲ ਖੇਡੇਗੀ ਮੁਕਾਬਲੇ
ਵੈਨਕੂਵਰ, 5 ਜੂਨ (ਮਲਕੀਤ ਸਿੰਘ)-ਟੈਨਿਸ ਜਗਤ ਦੀ ਮਹਾਨ ਖਿਡਾਰਨ ਸੇਰੇਨਾ ਵਿਲੀਅਮਜ਼ ਇਕ ਵਾਰ ਫਿਰ ਪੇਸ਼ੇਵਰ ਟੈਨਿਸ 'ਚ ਵਾਪਸੀ ਕਰਨ ਜਾ ਰਹੀ ਹੈ | 23 ਗ੍ਰੈਂਡ ਸਲੈਮ ਖਿਤਾਬ ਜਿੱਤ ਚੁੱਕੀ ਸੇਰੇਨਾ ਇੰਗਲੈਂਡ ਵਿੱਚ 8 ਜੂਨ ਤੋਂ ਸ਼ੁਰੂ ਹੋਣ ਵਾਲੇ ਕੁਈਨਜ਼ ਕਲੱਬ ਟੂਰਨਾਮੈਂਟ ਵਿਚ ਕੈਨੇਡਾ ਦੀ ਉਭਰਦੀ ਖਿਡਾਰਨ ਵਿਕਟੋਰੀਆ ਐਮਬੋਕੋ ਨਾਲ ਮੁਕਾਬਲਿਆਂ 'ਚ ਹਿੱਸਾ ਲਵੇਗੀ | ਸੇਰੇਨਾ ਵਿਲੀਅਮਜ਼ ਨੇ ਪੇਸ਼ੇਵਰ ਟੈਨਿਸ ਤੋਂ ਦੂਰ ਰਹਿਣ ਮਗਰੋਂ ਇਹ ਵਾਪਸੀ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਨਾਲ ਦੁਨੀਆ ਭਰ ਦੇ ਟੈਨਿਸ ਪ੍ਰੇਮੀਆਂ 'ਚ ਉਤਸ਼ਾਹ ਪਾਇਆ ਜਾ ਰਿਹਾ ਹੈ¢ ਖੇਡ ਮਾਹਿਰਾਂ ਦਾ ਮੰਨਣਾ ਹੈ ਕਿ ਸੇਰੇਨਾ ਦੀ ਵਾਪਸੀ ਟੂਰਨਾਮੈਂਟ ਦੀ ਖਿੱਚ ਨੂੰ ਹੋਰ ਵਧਾਏਗੀ | ਪ੍ਰਸ਼ੰਸਕ ਬੇਸਬਰੀ ਨਾਲ ਦੋਵਾਂ ਖਿਡਾਰਨਾਂ ਨੂੰ ਇਕੱਠੇ ਦੇਖਣ ਦੀ ਉਡੀਕ ਕਰ ਰਹੇ ਹਨ |
;
;
;
;
;
;
;
;