ਭਾਰਤ ਹੁਣ ਕਮਜ਼ੋਰ ਨਹੀਂ ਰਿਹਾ-ਰਾਜਨਾਥ ਸਿੰਘ
ਲਖਨਊ, 5 ਜੂਨ (ਪੀ. ਟੀ. ਆਈ.)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਇਕ ਮਜ਼ਬੂਤ ??ਰਾਸ਼ਟਰ ਵਜੋਂ ਉਭਰਿਆ ਹੈ ਅਤੇ ਵਿਸ਼ਵ ਪੱਧਰ 'ਤੇ ਇਸ ਦਾ ਕੱਦ ਉੱਚਾ ਹੋਇਆ ਹੈ¢ਰਾਜਨਾਥ ਸਿੰਘ ਵਿਸ਼ਵ ਵਾਤਾਵਰਨ ਦਿਵਸ ਮੌਕੇ 'ਏਕ ਪੇੜ ਮਾਂ ਕੇ ਨਾਮ' ਮੁਹਿੰਮ ਦੇ ਹਿੱਸੇ ਵਜੋਂ ਲਖਨਊ ਛਾਉਣੀ ਦੇ ਕਸਤੂਰਬਾ ਪਾਰਕ 'ਚ ਇਕ ਬੂਟਾ ਲਗਾਉਣ ਉਪਰੰਤ ਸੰਬੋਧਨ ਕਰ ਰਹੇ ਸਨ | 70 ਕਰੋੜ ਬੂਟੇ ਲਗਾਉਣ ਦੇ ਟੀਚੇ ਬਾਰੇ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਅਸੀਂ ਜੋ ਵੀ ਟੀਚਾ ਰੱਖਿਆ ਹੈ, ਉਸ ਨੂੰ ਪ੍ਰਾਪਤ ਕਰਾਂਗੇ¢ ਰਾਜਨਾਥ ਸਿੰਘ, ਜੋ ਆਪਣੇ ਚੋਣ ਹਲਕੇ ਲਖਨਊ ਦੇ ਤਿੰਨ ਦਿਨਾਂ ਦੌਰੇ 'ਤੇ ਹਨ, ਨੇ ਕਿਹਾ ਕਿ ਦੇਸ਼ ਦੀ ਆਰਥਿਕਤਾ ਨਵੀ ਉਚਾਈ 'ਤੇ ਪਹੁੰਚ ਗਈ ਹੈ ਅਤੇ ਦੁਨੀਆ ਭਰ 'ਚ ਇਸ ਦੀ ਪ੍ਰਸ਼ੰਸਾ ਹੋ ਰਹੀ ਹੈ¢ਉਨ੍ਹਾਂ ਅੱਗੇ ਕਿਹਾ ਕਿ ਅੰਤਰਰਾਸ਼ਟਰੀ ਮੰਚ 'ਤੇ ਭਾਰਤ ਦੀ ਸਾਖ 'ਚ ਵਾਧਾ ਹੋਇਆ ਹੈ | ਮੇਰਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਅੰਤਰਰਾਸ਼ਟਰੀ ਮੰਚ 'ਤੇ ਭਾਰਤ ਦਾ ਕੱਦ ਵਧਿਆ ਹੈ ਅਤੇ ਮੈਂ ਇਹ ਸਿਰਫ਼ ਇਕ ਕੈਬਨਿਟ ਮੈਂਬਰ ਵਜੋਂ ਨਹੀਂ ਕਹਿ ਰਿਹਾ ਹਾਂ¢ਸੱਚਾਈ ਇਹ ਹੈ ਕਿ ਦੁਨੀਆ ਮੰਨਦੀ ਹੈ ਕਿ ਭਾਰਤ ਹੁਣ ਉਹ ਭਾਰਤ ਨਹੀਂ ਰਿਹਾ, ਜੋ ਪਹਿਲਾਂ ਹੁੰਦਾ ਸੀ¢ ਇਹ ਹੁਣ ਕਮਜ਼ੋਰ ਨਹੀਂ ਹੈ, ਸਗੋਂ ਸ਼ਕਤੀਸ਼ਾਲੀ ਹੋ ਗਿਆ ਹੈ¢ ਇਸੇ ਲਈ ਇਸ ਭਰੋਸੇਯੋਗਤਾ ਕਾਰਨ ਅੰਤਰਰਾਸ਼ਟਰੀ ਖੇਤਰ 'ਚ ਭਾਰਤ ਦੀ ਸਾਖ ਵਧੀ ਹੈ¢ਪੱਛਮੀ ਏਸ਼ੀਆ ਸੰਕਟ ਦਾ ਹਵਾਲਾ ਦਿੰਦੇ ਹੋਏ ਰੱਖਿਆ ਮੰਤਰੀ ਸਿੰਘ ਨੇ ਵਿਸ਼ਵਵਿਆਪੀ ਅਨਿਸ਼ਚਿਤਤਾਵਾਂ ਦੇ ਬਾਵਜੂਦ ਮਹਿੰਗਾਈ ਨੂੰ ਕਾਬੂ 'ਚ ਰੱਖਣ ਲਈ ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਕੀਤੀ ਅਤੇ ਦਾਅਵਾ ਕੀਤਾ ਕਿ ਕੋਈ ਹੋਰ ਦੇਸ਼ ਅਜਿਹਾ ਕਰਨ 'ਚ ਕਾਮਯਾਬ ਨਹੀਂ ਹੋਇਆ ਹੈ¢ਰਾਜਨਾਥ ਸਿੰਘ ਨੇ ਕਿਹਾ ਕਿ ਜੇ ਤੁਸੀਂ ਹੋਰ ਥਾਵਾਂ 'ਤੇ ਜਾਓ ਤਾਂ ਮਹਿੰਗਾਈ 30-40 ਫ਼ੀਸਦੀ ਜਾਂ ਇਸ ਤੋਂ ਵੀ ਵੱਧ ਵਧੀ ਹੈ¢ ਹਾਲਾਂਕਿ, ਭਾਰਤ 'ਚ ਇਹ ਲਗਭਗ 3 ਫ਼ੀਸਦੀ ਤੋਂ ਵੱਧ ਹੈ¢ ਮੇਰਾ ਮੰਨਣਾ ਹੈ ਕਿ ਇਸ ਤੋਂ ਵੱਡੀ ਕੋਈ ਪ੍ਰਾਪਤੀ ਨਹੀਂ ਹੋ ਸਕਦੀ¢
;
;
;
;
;
;
;
;