JALANDHAR WEATHER

ਹਰਦੇਵ ਸਿੰਘ ਬੱਲ ਵਪਾਰ ਵਿੰਗ ਹਲਕਾ ਬਲਾਚੌਰ ਦੇ ਪ੍ਰਧਾਨ ਨਿਯੁਕਤ

 ਬਲਾਚੌਰ (ਨਵਾਂਸ਼ਹਿਰ), 8 ਜੂਨ (ਦੀਦਾਰ ਸਿੰਘ ਬਲਾਚੌਰੀਆ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਹਰ ਵਿੰਗ ਦੇ ਕੀਤੇ ਜਾ ਰਹੇ ਪ੍ਰਸਾਰ ਦੇ ਮੱਦੇਨਜ਼ਰ ਅੱਜ ਐਨ.ਕੇ. ਸ਼ਰਮਾਂ ਨਾਲ ਕੀਤੇ ਵਿਚਾਰ ਵਟਾਂਦਰੇ ਉਪਰੰਤ ਵੱਖ ਵੱਖ ਹਲਕਿਆਂ ਦੇ ਪ੍ਰਧਾਨਾਂ ਦੀਆਂ ਕੀਤੀਆਂ ਨਿਯੁਕਤੀਆਂ ਤਹਿਤ ਨੌਜਵਾਨ ਅਕਾਲੀ ਆਗੂ ਤੇ ਪਿੰਡ ਮੌਹਰਾਂ ਦੇ ਸਾਬਕਾ ਸਰਪੰਚ ਹਰਦੇਵ ਸਿੰਘ ਬੱਲ ਆੜ੍ਹਤੀ ਨੂੰ ਹਲਕਾ ਬਲਾਚੌਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ਤੇ ਹਲਕਾ ਬਲਾਚੌਰ ਦੇ ਇੰਚਾਰਜ ਸੰਦੀਪ ਚੌਧਰੀ ਹਨੀ ਟੌਂਸਾਂ ਨੇ ਉਦਯੋਗ ਤੇ ਵਪਾਰ ਵਿੰਗ ਹਲਕਾ ਬਲਾਚੌਰ ਦੇ ਨਵਨਿਯੁਕਤ ਪ੍ਰਧਾਨ ਹਰਦੇਵ ਸਿੰਘ ਬੱਲ ਨੂੰ ਵਧਾਈ ਦਿੱਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਐਨ.ਕੇ. ਸ਼ਰਮਾ ਦਾ ਧੰਨਵਾਦ ਕੀਤਾ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ