JALANDHAR WEATHER

ਸੰਗਰੂਰ ਦੀ ਅਦਾਲਤ ਵਲੋਂ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੂੰ ਸੰਮਨ

 ਸੰਗਰੂਰ, 8 ਜੂਨ (ਧੀਰਜ ਪਸੋਰੀਆ) - ਜੱਜ ਜੱਗਮਿਲਾਪ ਸਿੰਘ ਖੁਸ਼ਦਿਲ ਦੀ ਅਦਾਲਤ ਨੇ ਮੁਦਈ ਪੱਖ ਦੇ ਉਘੇ ਵਕੀਲ ਲਲਿਤ ਕੁਮਾਰ ਗਰਗ ਵਲੋਂ ਕੀਤੀ ਪੈਰਵੀ ਤੋਂ ਬਾਅਦ ਕਾਂਗਰਸ ਪ੍ਰਧਾਨ ਮਾਲਿਕਅਰਜੁਨ ਖੜਗੇ ਨੂੰ 28 ਜੁਲਾਈ ਲਈ ਸੰਮਨ ਜਾਰੀ ਕੀਤੇ ਹਨ। ਮਾਮਲੇ ਮੁਤਾਬਿਕ 2023 ਵਿਚ ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ ਲਈ ਕਾਂਗਰਸ ਵਲੋਂ ਆਪਣੇ ਚੋਣ ਮੈਨੀਫੈਸਟੋ ਵਿਚ ਬਜਰੰਗ ਦਲ ਉੱਤੇ ਪਾਬੰਦੀ ਲਗਾਉਣ ਦੀ ਗੱਲ ਕੀਤੀ ਗਈ ਸੀ ਅਤੇ ਇਸ ਦੀ ਤੁਲਨਾ ਭਾਰਤ ਦੀਆਂ ਪਾਬੰਦੀਸੁਦਾ ਸੰਸਥਾਵਾਂ ਪੀਐਫਆਈ ਅਤੇ ਸਿੰਮੀ ਨਾਲ ਕੀਤੀ ਗਈ ਸੀ। ਕਾਂਗਰਸ ਪਾਰਟੀ ਦਾ ਇਹ ਚੋਣ ਮੈਨੀਫੈਸਟੋ ਸੋਸ਼ਲ ਮੀਡੀਆ ਰਾਹੀਂ ਸੰਗਰੂਰ ਵਿਚ ਵੀ ਸਰਕੂਲੇਟ ਹੋਇਆ ਸੀ!ਇਸ ਨੂੰ ਲੈ ਕੇ ਹਿੰਦੂ ਸੁਰੱਖਿਆ ਪ੍ਰੀਸ਼ਦ ਦੇ ਤਤਕਾਲੀਨ ਕੌਮੀ ਪ੍ਰਧਾਨ ਹਿਤੇਸ਼ ਭਰਦਵਾਜ਼ ਨੇ ਆਪਣੇ ਵਕੀਲ ਰਾਹੀਂ ਅਦਾਲਤ ਵਿਚ ਸ਼ਿਕਾਇਤ ਕੀਤੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ