ਭਾਰਤੀ ਸਿੱਖ ਸ਼ਰਧਾਲੂਆਂ ਦਾ ਪਾਕਿਸਤਾਨ ਵਿਖੇ ਹੋਇਆ ਨਿੱਘਾ ਸਵਾਗਤ
ਅਟਾਰੀ ਸਰਹੱਦ (ਅੰਮ੍ਰਿਤਸਰ), 10 ਜੂਨ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ/ਸੁਰਿੰਦਰ ਕੋਛੜ ) - ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਅੱਜ ਸਮੁੱਚੇ ਭਾਰਤ ਤੋਂ ਇਕੱਤਰ ਹੋ ਕੇ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਦਾ ਪਾਕਿਸਤਾਨ ਵਾਹਗਾ ਵਿਖੇ ਪਹੁੰਚਣ 'ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਔਕਾਫ ਬੋਰਡ ਅਤੇ ਪਾਕਿਸਤਾਨ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਲੋਂ ਗਲਾਂ ਵਿਚ ਗੁਲਾਬ ਦੇ ਫੁੱਲਾਂ ਦੀ ਸਿਹਰੇ ਪਾ ਕੇ ਗੁਲਦਸਤੇ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ। ਭਾਰਤ ਤੋਂ ਅੱਜ ਅਟਾਰੀ ਸਰਹੱਦ ਰਸਤੇ 514 ਦੇ ਕਰੀਬ ਸਿੱਖ ਸ਼ਰਧਾਲੂ ਵਾਹਗਾ ਪਾਕਿਸਤਾਨ ਪੁੱਜੇ ਜਿੱਥੇ ਉਨ੍ਹਾਂ ਦਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਰਮੇਸ਼ ਸਿੰਘ ਅਰੋੜਾ, ਮਹੇਸ਼ ਸਿੰਘ ਸਿੰਧ ਡਾਕਟਰ ਮਾਹੀ ਪਾਲ ਸਿੰਘ, ਪ੍ਰੋਫੈਸਰ ਕਲਿਆਣ ਸਿੰਘ ਕਲਿਆਣ, ਬੀਬੀ ਸਤਵੰਤ ਕੌਰ ਜਨਰਲ ਸਕੱਤਰ ਤੇ ਨਾਸਰ ਮੁਸਤਾਕ ਆਡੀਸ਼ਨਲ ਸੈਕਟਰੀ ਓਕਾਫ ਬੋਰਡ, ਸਈਅਦ ਫਰਾਸ਼ ਅਬਾਸ ਡਿਪਟੀ ਸੈਕਟਰੀ ਓਕਾਫ ਬੋਰਡ ਤੇ ਹੋਰਨਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਹੈ। ਇਸ ਮੌਕੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਰਤੀ ਸਿੱਖ ਸ਼ਰਧਾਲੂਆਂ ਦੇ ਲਈ ਠੰਡੇ ਮਿੱਠੇ ਜਲ ਦੀ ਛਬੀਲ, ਲੰਗਰ ਮੈਡੀਕਲ ਸਹੂਲਤ ਵਿਸ਼ੇਸ਼ ਟੈਂਟ ਸਿਟੀ ਲਗਾ ਕੇ ਵਾਹਗਾ ਪਾਕਿਸਤਾਨ ਵਿਚ ਕੀਤੇ ਗਏ ਸਨ।
;
;
;
;
;
;
;
;
;