ਅਸ਼ੋਕ ਕੰਬੋਜ਼ ਸੇਖੜਾ ਗੁਰੂ ਹਰਸਹਾਏ ਤੋਂ ਅਕਾਲੀ ਦਲ ਦੇ ਬੀ. ਸੀ. ਵਿੰਗ ਪ੍ਰਧਾਨ ਨਿਯੁਕਤ
ਗੁਰੂ ਹਰਸਹਾਏ, 12 ਜੂਨ (ਹਰਚਰਨ ਸਿੰਘ ਸੰਧੂ)- ਸ਼੍ਰੋਮਣੀ ਅਕਾਲੀ ਦਲ ਵਲੋਂ ਜਥੇਬੰਦਕ ਢਾਂਚੇ ਨੂੰ ਹੇਠਲੇ ਪੱਧਰ ਤੇ ਮਜ਼ਬੂਤ ਕਰਨ ਲਈ ਵੱਖ-ਵੱਖ ਵਿੰਗਾ ਵਿਚ ਕੀਤੀਆਂ ਜਾ ਰਹੀਆਂ ਨਿਯੁਕਤੀਆਂ ਤਹਿਤ ਹਲਕਾ ਗੁਰੂ ਹਰਸਹਾਏ ਤੋਂ ਪਿੰਡ ਸੇਖੜਾ ਦੇ ਸਾਬਕਾ ਸਰਪੰਚ ਅਸ਼ੋਕ ਕੰਬੋਜ਼ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਬੀ. ਸੀ. ਵਿੰਗ ਹਲਕਾ ਗੁਰੂ ਹਰਸਹਾਏ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਸਾਬਕਾ ਸਰਪੰਚ ਅਸ਼ੋਕ ਕੰਬੋਜ਼ ਸੇਖੜਾ ਅਕਾਲੀ ਦਲ ਦੇ ਟਕਸਾਲੀ ਨੌਜਵਾਨ ਆਗੂ ਹਨ ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਪਾਰਟੀ ਲਈ ਕੰਮ ਕਰ ਰਹੇ ਹਨ। ਪਾਰਟੀ ਵਲੋਂ ਉਨ੍ਹਾਂ ਦੀ ਵਫਾਦਾਰੀ ਤੇ ਉਨ੍ਹਾਂ ਨੂੰ ਬੀ. ਸੀ. ਵਿੰਗ ਦੇ ਹਲਕਾ ਗੁਰੂ ਹਰਸਹਾਏ ਦਾ ਪ੍ਰਧਾਨ ਨਿਯੁਕਤ ਕਰਕੇ ਵੱਡਾ ਮਾਣ ਦਿੱਤਾ ਹੈ।
ਅਸ਼ੋਕ ਕੁਮਾਰ ਕੰਬੋਜ਼ ਦੀ ਨਿਯੁਕਤੀ ਤੇ ਸਵਾਗਤ ਕਰਦਿਆਂ ਗੁਰੂ ਹਰਸਹਾਏ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਨੇ ਕਿਹਾ ਕਿ ਅਸ਼ੋਕ ਕੰਬੋਜ਼ ਅਕਾਲੀ ਦਲ ਪ੍ਰਤੀ ਪਹਿਲਾਂ ਨਾਲੋਂ ਵੀ ਵੱਧ ਚੜ ਕੇ ਸੇਵਾਵਾਂ ਨੂੰ ਨਿਭਾਉਣਗੇ ਅਤੇ ਉਹ ਬੀ. ਸੀ. ਵਰਗ ਦੀਆਂ ਮੰਗਾਂ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਮਿਹਨਤ ਕਰਨਗੇ।
ਬੀ.ਸੀ. ਵਿੰਗ ਹਲਕਾ ਗੁਰੂ ਹਰਸਹਾਏ ਦਾ ਪ੍ਰਧਾਨ ਲਾਉਣ ਤੇ ਅਸ਼ੋਕ ਕੁਮਾਰ ਕੰਬੋਜ਼ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਰਦੇਵ ਸਿੰਘ ਨੋਨੀ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਬਣਦੇ ਫਰਜਾਂ ਤਹਿਤ ਨਿਭਾਇਆ ਜਾਵੇਗਾ। ਉਨ੍ਹਾਂ ਦੀ ਨਿਯੁਕਤੀ ਦਾ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਸਵਾਗਤ ਕੀਤਾ ਹੈ। ਵਰਦੇਵ ਸਿੰਘ ਨੋਨੀ ਮਾਨ ਨੇ ਅਸ਼ੋਕ ਕੁਮਾਰ ਕੰਬੋਜ਼ ਦੇ ਘਰ ਜਾ ਕੇ ਉਨ੍ਹਾਂ ਨੂੰ ਅਤੇ ਸਮੁੱਚੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ।
;
;
;
;
;
;
;
;
;