JALANDHAR WEATHER

ਪੰਚਾਇਤੀ ਜ਼ਮੀਨ ਤੇ ਕਬਜ਼ੇ ਬਰਦਾਸ਼ਤ ਨਹੀਂ ਕੀਤੇ ਜਾਣਗੇ- ਸੋਨੀਆ ਮਾਨ

ਚੋਗਾਵਾਂ/ਅੰਮ੍ਰਿਤਸਰ, 12 ਜੂਨ (ਗੁਰਵਿੰਦਰ ਸਿੰਘ ਕਲਸੀ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਭੀਲੋਵਾਲ ਕੱਚਾ ਵਿਖੇ 25 ਸਾਲਾਂ ਤੋਂ ਕਾਬਜ਼ 80 ਏਕੜ ਪੰਚਾਇਤੀ ਜਮੀਨ ਦੀ ਬੋਲੀ ਅੱਜ ਬਲਾਕ ਚੋਗਾਵਾਂ ਦੀ ਸਮੁੱਚੀ ਟੀਮ ਵਲੋਂ ਹਲਕਾ ਇੰਚਾਰਜ ਮੈਡਮ ਸੋਨੀਆ ਮਾਨ ਦੀ ਅਗਵਾਈ ਹੇਠ ਕਰਵਾਈ ਗਈ। ਜਿਸ ਵਿਚ ਬੀ.ਡੀ.ਓ. ਸ਼ਮਸ਼ੇਰ ਸਿੰਘ, ਤਹਿਸੀਲਦਾਰ ਤਰਲੋਚਨ ਸਿੰਘ, ਥਾਣਾ ਲੋਪੋਕੇ ਦੇ ਅਧਿਕਾਰੀ ਮੌਜੂਦ ਸਨ।

ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਮਨਿਆਦੀ ਕਰਵਾ ਕੇ ਕਾਨੂੰਨ ਦੇ ਦਾਇਰੇ ਵਿਚ ਪੰਚਾਇਤੀ ਬੋਲੀ ਸ਼ੁਰੂ ਕਰਵਾਈ ਗਈ। ਇਸ ਮੌਕੇ ਮੈਡਮ ਸੋਨੀਆ ਮਾਨ ਨੇ ਕਿਹਾ ਕਿ ਪਿੰਡ ਭੀਲੋਵਾਲ ਕੱਚਾ ਦੀ 80 ਏਕੜ ਪੰਚਾਇਤੀ ਜ਼ਮੀਨ ਜਿਸ ਨੂੰ ਪਿਛਲੀਆਂ ਸਰਕਾਰਾਂ ਸਮੇਂ 25 ਸਾਲਾਂ ਤੋਂ ਨਜਾਇਜ਼ ਕਬਜ਼ਾ ਕਰਵਾਇਆ ਹੋਇਆ ਸੀ।

ਉਕਤ ਜ਼ਮੀਨ ਦੀ ਅਜੇ ਤੱਕ ਬੋਲੀ ਵੀ ਨਹੀਂ ਕਰਵਾਈ ਗਈ। ਸਰਕਾਰੀ ਖਜ਼ਾਨਿਆਂ ਨੂੰ ਚੂਨਾ ਲਗਾਇਆ ਜਾ ਰਿਹਾ ਸੀ ਪਿੰਡਾਂ ਵਿਚ ਪੰਚਾਇਤੀ ਜਮੀਨ ਉੱਪਰ ਨਜਾਇਜ਼ ਕਬਜ਼ੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਅੱਜ ਵੀਡੀਓਗ੍ਰਾਫੀ ਰਾਹੀਂ ਉਕਤ ਪੰਚਾਇਤੀ ਜ਼ਮੀਨ ਦੀ ਬੋਲੀ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਕਰਵਾਈ ਗਈ। ਉਕਤ ਜ਼ਮੀਨ ਦੀ ਪ੍ਰਤੀ ਏਕੜ 35 ਹਜਾਰ ਬੋਲੀ ਦੇ ਕੇ ਮੈਡਮ ਸੋਨੀਆ ਮਾਨ ਨੇ 50 ਹਜ਼ਾਰ ਰੁਪਏ ਸਰਕਾਰੀ ਖਾਤੇ ਵਿਚ ਜ਼ਮਾ ਕਰਵਾ ਕੇ ਉਕਤ ਜ਼ਮੀਨ ਦੀ ਪਰਚੀ ਕਟਵਾਈ। ਉਕਤ ਜ਼ਮੀਨ ਦਾ ਕਬਜ਼ਾ ਛਡਾਉਣ ਲਈ ਹਦਾਇਤ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨ ਉੱਪਰ ਕਬਜ਼ਾ ਹੋਣ ਕਾਰਨ ਪਿੰਡ ਦਾ ਕੋਈ ਵੀ ਵਿਅਕਤੀ ਬੋਲੀ ਨਹੀਂ ਦੇ ਰਿਹਾ ਸੀ। ਜਿਸ ਕਰਕੇ ਉਨ੍ਹਾਂ ਬੋਲੀ ਦੇ ਕੇ ਉਕਤ ਜ਼ਮੀਨ ਠੇਕੇ ਉੱਪਰ ਲੈ ਲਈ ਹੈ‌। ਜਲਦ ਹੀ ਇਸ ਦਾ ਕਬਜ਼ਾ ਛੁਡਾ ਲਿਆ ਜਾਵੇਗਾ।

ਪਿੰਡ ਦਾ ਜੋ ਵੀ ਵਿਅਕਤੀ ਉਕਤ ਜ਼ਮੀਨ ਨੂੰ ਠੇਕੇ ਤੇ ਲੈਣਾ ਚਾਹਵੇ ਉਨ੍ਹਾਂ ਕੋਲੋਂ ਉਕਤ ਸਰਕਾਰੀ ਫੀਸ ਅਦਾ ਕਰਕੇ ਲੈ ਸਕਦਾ। ਸਰਪੰਚ ਜਸਪਾਲ ਸਿੰਘ ਮਿੰਟੂ ਨੇ ਮੈਡਮ ਸੋਨੀਆ ਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਸੁਖਦੇਵ ਸਿੰਘ ਬਾਦਸ਼ਾਹ ਬਲਾਕ ਸੰਮਤੀ ਮੈਂਬਰ, ਪਰਮਿੰਦਰ ਸਿੰਘ, ਨੰਬਰਦਾਰ ਨਿਸ਼ਾਨ ਸਿੰਘ, ਸਾਬਕਾ ਸਰਪੰਚ ਅਨੂਪ ਸਿੰਘ, ਬਿਕਰਮ ਸਿੰਘ, ਰਾਣਾ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ