ਤੇਜ਼ ਤੂਫ਼ਾਨ ਕਰਕੇ ਟ੍ਰਾਂਸਫਾਰਮ ਤੋਂ ਨਿਕਲੀ ਚਿੰਗਾੜੀ ਨਾਲ ਕਿਸਾਨ ਦਾ ਹੋਇਆ ਭਾਰੀ ਨੁਕਸਾਨ
ਟਾਹਲੀ ਸਾਹਿਬ, ਅੰਮਿ੍ਤਸਰ (ਵਿਨੋਦ ਭੀਲੋਵਾਲ)- ਬੀਤੀ ਕੱਲ੍ਹ ਦੀ ਸ਼ਾਮ ਅਸਮਾਨ ਤੇ ਕਾਲੀਆਂ ਘਟਾਵਾਂ, ਤੇਜ਼ ਝੱਖੜ, ਮੀਂਹ ਤੇ ਗੜੇਮਾਰੀ ਨੇ ਲੋਕਾਂ ਨੂੰ ਗਰਮੀ ਤੋਂ ਭਾਵੇਂ ਰਾਹਤ ਦਿੱਤੀ ਹੈ। ਉੱਥੇ ਹੀ ਤੇਜ਼ ਝੱਖੜ ਕਾਰਨ ਬਲਾਕ ਮਜੀਠਾ 2 ਦੇ ਅਧੀਨ ਆਉਂਦੇ ਪਿੰਡ ਖਿਦੋਵਾਲੀ ਵਿਖੇ ਇਕ ਕਿਸਾਨ ਦੇ ਘਰ ਦਾ ਭਾਰੀ ਨੁਕਸਾਨ ਹੋ ਜਾਣ ਦੀ ਖ਼ਬਰ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਜੋਬਨਜੀਤ ਸਿੰਘ ਪੁੱਤਰ ਕੁੰਨਣ ਸਿੰਘ ਪਿੰਡ ਖਿਦੋਵਾਲੀ ਨੇ ਦੱਸਿਆ ਕਿ ਤੇਜ਼ ਝੱਖੜ ਮੀਂਹ ਤੇ ਹਨੇਰੀ ਕਾਰਨ ਤੂੜੀ ਵਾਲੀ ਸ਼ੈੱਡ ਵਿਚ ਰੱਖੀ ਤੂੜੀ ਦੀਆਂ 30 ਟਰਾਲੀਆ ਜਿਸ ਵਿਚ ਤੇਜ਼ ਤੂਫਾਨ ਆਉਣ ਤੇ ਨੇੜੇ ਲੱਗੇ ਟਰਾਂਸਫਾਰਮ ਵਿਚੋ ਨਿਕਲੀ ਚਿਗਾੜੀ ਨਾਲ ਵੇਖਦਿਆਂ ਵੇਖਦਿਆਂ ਅੱਗ ਫੈਲ ਗਈ।
ਜਿਸ ਨਾਲ ਸੈਡ ਵਿਚ ਪਈ ਤੂੜੀ ਨੂੰ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ। ਤੇਜ਼ ਹਨੇਰੀ ਹੋਣ ਕਰਕੇ ਤੂੜੀ ਵਾਲੇ ਸੈੱਡ ਤੇ ਫ਼ਾਈਬਰ ਦੀ ਚਾਦਰਾਂ ਪਾਈਆਂ ਸਨ ਉਹ ਵੀ ਨੁਕਸਾਨੀਆਂ ਗਈਆਂ। ਦੁੱਧ ਤੋਂ ਗੁਜ਼ਾਰਾ ਕਰਨ ਵਾਲੇ ਮਿਹਨਤ ਕੱਸ ਪਰਿਵਾਰ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਹਨੇਰੀ ਏਨੀ ਤੇਜ਼ ਸੀ ਕਿ ਨੌਜਵਾਨਾਂ ਵਲੋਂ ਅੱਗ ਬੁਝਾਉਣ ਦੀ ਕੀਤੀ ਗਈ ਕੋਸ਼ਿਸ਼ ਕਿਸੇ ਕੰਮ ਨਹੀਂ ਆਈ ਅਤੇ ਤੂੜੀ ਸੜਕੇ ਸਵਾਹ ਹੋ ਗਈ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ 2 ਲੱਖ ਰੁਪਏ ਦੀ ਸੜੀ ਹੋਈ ਤੂੜੀ ਦਾ ਮੁਆਵਜਾ ਦਿੱਤਾ ਜਾਵੇ। ਤਾਂ ਕਿ ਉਹ ਆਪਣਾ ਗੁਜਾਰਾ ਕਰ ਸਕਣ ਅਤੇ ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਸਰਕਾਰ ਬਲਾਕ ਪੱਧਰ ਤੇ ਫਾਇਰ ਬ੍ਰਗੇਡ ਦੀਆਂ ਗੱਡੀਆਂ ਦਿੱਤੀਆਂ ਜਾਣ ਤਾਂ ਕਿ ਔਖੇ ਟਾਇਮ ਲੋਕਾਂ ਦਾ ਸੁਹਾਰਾ ਬਣ ਸਕਣ।
;
;
;
;
;
;
;
;
;