JALANDHAR WEATHER

ਸੰਗਰੂਰ ਦੇ ਧੂਰੀ ਵਿਖੇ ਧਰਨੇ ’ਤੇ ਬੈਠੇ ਬੇਰੁਜ਼ਗਾਰ ਅਧਿਆਪਕਾ ਦੀ ਵਿਗੜੀ ਸਿਹਤ

ਸੰਗਰੂਰ, 14 ਜੂਨ- ਹਰਜੀਤ ਸਿੰਘ ਈ. ਟੀ. ਟੀ. ਅਧਿਆਪਕ ਨੂੰ ਟਾਵਰ ਤੇ ਬੈਠੇ 7ਵਾਂ ਦਿਨ ਹੋ ਗਿਆ ਹੈ ਪਰ ਹਜੇ ਤਕ ਕਿਸੇ ਵੀ ਸਰਕਾਰ ਵਲੋ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਨਹੀਂ ਪੁੱਛੀ ਉਲਟਾ ਉਨ੍ਹਾਂ ਦਾ ਬਾਥਰੂਮ ਜੋਂ ਕੇ ਉਹ ਗੁਰੂਦਆਰੇ ਦੇ ਵਿਚ ਜਾਂਦੇ ਸੀ ਬੰਦ ਕਰ ਦਿੱਤਾ ਗਿਆ ਹੈ।

ਉਲਟਾ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ ਹੈ ਓਹ ਇਸ ਕੜਕਦੀ ਧੁੱਪ ਦੇ ਵਿਚ ਬੈਠੇ ਹਨ ਅਤੇ ਡਾਕਟਰਾਂ ਵਲੋਂ ਉਨ੍ਹਾਂ ਦੇ ਖੂਨ ਦੇ ਸੈਂਪਲ ਲਏ ਗਏ ਹਨ ਤਾਂ ਕਿ ਬਿਮਾਰੀ ਪਤਾ ਕਰਕੇ ਉਨ੍ਹਾਂ ਨੂੰ ਦਵਾਈ ਦਿੱਤੀ ਜਾ ਸਕੇ। ਟਾਵਰ ਤੇ ਚੜੇ ਹੋਏ ਹਰਜੀਤ ਸਿੰਘ ਦੀ ਵੀ ਸਿਹਤ ਵਿਗੜਨ ਲੱਗੀ ਹੈ।

ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਅੱਗੇ ਸਰਕਾਰ ਕੀ ਸੋਚ ਰਹੀ ਹੈ ਕਿ ਉਨ੍ਹਾਂ ਨੂੰ ਜੁਆਈਨਿੰਗ ਲੈਂਟਰ ਮਿਲਦਾ ਹੈ ਜਾ ਲਾਰੇ ਲਗਾ ਕੇ ਉਸਨੂੰ ਥੱਲੇ ਉਤਾਰਿਆ ਜਾਵੇਗਾ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ