ਘਰ 'ਚੋਂ ਲੱਖਾਂ ਦਾ ਸੋਨਾ ਅਤੇ ਨਗਦੀ ਚੋਰੀ
ਡਡਵਿੰਡੀ (ਕਪੂਰਥਲਾ), 17 ਜੂਨ (ਦਿਲਬਾਗ ਸਿੰਘ ਝੰਡ) - ਸੁਲਤਾਨਪੁਰ ਲੋਧੀ ਹਲਕੇ ਦੇ ਪਿੰਡ ਚੱਕ ਕੋਟਲਾ ਵਿਚ ਬੀਤੀ ਰਾਤ ਵਾਪਰੀ ਇਕ ਵੱਡੀ ਚੋਰੀ ਦੀ ਵਾਰਦਾਤ ਨੇ ਨਾ ਸਿਰਫ਼ ਇਕ ਪਰਿਵਾਰ ਨੂੰ ਆਰਥਿਕ ਤੌਰ 'ਤੇ ਝੰਜੋੜ ਕੇ ਰੱਖ ਦਿੱਤਾ ਹੈ, ਸਗੋਂ ਪੂਰੇ ਇਲਾਕੇ ਵਿਚ ਡਰ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਦਿੱਤੀ ਹੈ। ਇਕਬਾਲ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਚੱਕ ਕੋਟਲਾ ਨੇ ਦੱਸਿਆ ਕਿ ਉਹ ਸਾਰਾ ਪਰਿਵਾਰ ਘਰ ਦੇ ਵਿਹੜੇ ਵਿਚ ਸੁੱਤੇ ਹੋਏ ਸਨ। ਜਦੋਂ ਸਵੇਰੇ ਪਰਿਵਾਰਿਕ ਮੈਂਬਰ ਜਾਗੇ ਤਾਂ ਉਨ੍ਹਾਂ ਨੂੰ ਕੁਝ ਅਜੀਬ ਮਹਿਸੂਸ ਹੋਇਆ। ਛੱਤ ਰਾਹੀਂ ਅੰਦਰ ਜਾ ਕੇ ਵੇਖਿਆ ਤਾਂ ਅਲਮਾਰੀਆਂ ਖੁੱਲ੍ਹੀਆਂ ਪਈਆਂ ਸਨ, ਸਾਮਾਨ ਖਿਲਰਿਆ ਹੋਇਆ ਸੀ ਅਤੇ ਘਰ ਵਿਚੋਂ ਲਗਭਗ 25 ਤੋਲੇ ਸੋਨਾ, 10 ਤੋਂ 12 ਤੋਲੇ ਚਾਂਦੀ, ਕਰੀਬ ਢਾਈ ਲੱਖ ਰੁਪਏ ਨਕਦ ਅਤੇ ਹੋਰ ਕੀਮਤੀ ਸਾਮਾਨ ਗਾਇਬ ਸੀ। ਪੁਲਿਸ ਵਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
;
;
;
;
;
;
;
;