ਕਿਲ੍ਹਾ ਲਾਲ ਸਿੰਘ ਦੇ ਸਾਬਕਾ ਸਰਪੰਚ ਜਸਬੀਰ ਸਿੰਘ ਗਿੱਲ ’ਤੇ ਅਣ-ਪਛਾਤੇ ਹਮਲਾਵਰਾਂ ਵਲੋਂ ਗੋਲੀਬਾਰੀ
ਕਿਲ੍ਹਾ ਲਾਲ ਸਿੰਘ (ਬਟਾਲਾ ), 20 ਜੂਨ (ਬਲਬੀਰ ਸਿੰਘ)- ਕਿਲ੍ਹਾ ਲਾਲ ਸਿੰਘ ਦੇ ਸਾਬਕਾ ਸਰਪੰਚ ਜਸਬੀਰ ਸਿੰਘ ਗਿੱਲ, ਜੋ ਸਵੇਰ ਵੇਲੇ ਆਪਣੇ ਵਿਹੜੇ ਵਿਚ ਸੈਰ ਕਰ ਰਹੇ ਸਨ, ਪੰਜ ਵੱਜ ਕੇ 25 ਮਿੰਟ 'ਤੇ ਦੋ ਅਣ-ਪਛਾਤੇ ਹਮਲਾਵਰ ਮੋਟਰਸਾਈਕਲ ਉੱਪਰ ਆਏ ਅਤੇ ਗਲੀ ’ਚੋਂ ਹੀ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੌਰਾਨ ਜਸਬੀਰ ਸਿੰਘ ਗਿੱਲ ਵਾਲ ਵਾਲ ਬਚ ਗਏ। ਸਾਬਕਾ ਸਰਪੰਚ ਅਨੁਸਾਰ ਉਨ੍ਹਾਂ ਨੂੰ ਪਹਿਲਾਂ ਵੀ ਗੈਂਗਸਟਰਾਂ ਵਲੋਂ ਧਮਕੀਆਂ ਆਉਂਦੀਆਂ ਰਹੀਆਂ ਹਨ। ਮੌਕੇ 'ਤੇ ਕਿਲ੍ਹਾ ਲਾਲ ਸਿੰਘ ਥਾਣਾ ਦੇ ਮੁਖੀ ਇੰਸਪੈਕਟਰ ਪ੍ਰਭਜੋਤ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਪਹੁੰਚੇ ਅਤੇ ਜਾਂਚ ਕਰ ਰਹੇ ਹਨ। ਇਸ ਮੌਕੇ ਇੰਸਪੈਕਟਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਜਾ ਰਹੇ ਹਨ ਤੇ ਜਲਦੀ ਹੀ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਅਜੇ ਤੱਕ ਇਸ ਘਟਨਾ ਦੀ ਕਿਸੇ ਵੀ ਗੈਂਗਸਟਰ ਨੇ ਜ਼ਿੰਮੇਵਾਰੀ ਨਹੀਂ ਲਈ ਹੈ।
;
;
;
;
;
;
;
;