ਨਾਕੇ ਦੌਰਾਨ ਪੁਲਿਸ 'ਤੇ ਫਾਇਰਿੰਗ, ਇਕ ਜ਼ਖ਼ਮੀ ਤੇ ਇਕ ਗ੍ਰਿਫ਼ਤਾਰ
ਟਾਂਗਰਾ, 23 ਜੂਨ (ਹਰਜਿੰਦਰ ਸਿੰਘ ਕਲੇਰ)- ਪੁਲਿਸ ਥਾਣਾ ਕਲਚੀਆਂ ਅਧੀਨ ਪੈਂਦੇ ਪਿੰਡ ਤਿਮੋਵਾਲ ਵਿਖੇ ਲਾਏ ਨਾਕੇ ਦੌਰਾਨ ਪੁਲਿਸ ਪਾਰਟੀ ਨਾਲ ਕਾਊਂਟਰ ਵਿਚ ਇਕ ਨੌਜਵਾਨ ਫੱਟੜ ਤੇ ਇਕ ਗਿਰਫ਼ਤਾਰ ਕਰਨ ਵਿਚ ਪੁਲਿਸ ਨੇ ਭਾਰੀ ਸਫ਼ਲਤਾ ਹਾਸਿਲ ਕੀਤੀ ਹੈ। ਐਸ. ਐਚ. ਓ. ਮੁਖਤਾਰ ਸਿੰਘ ਨੇ ਦੱਸਿਆ ਕਿ ਪਿੰਡ ਤੇ ਮੁਆ ਲਾ ਕੇ ਪੁਲਿਸ ਵਲੋਂ ਨਾਕਾ ਲਾਇਆ ਸੀ ਅਤੇ ਮੋਟਰਸਾਈਕਲ ਸਵਾਰਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਫਾਇਰਿੰਗ ਦੌਰਾਨ ਇਕ ਨੌਜਵਾਨ ਫੱਟੜ ਹੋ ਗਿਆ। ਨੌਜਵਾਨਾਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਭਰੋਸੇਯੋਗ ਸੂਤਰਾਂ ਦਾ ਪਤਾ ਲੱਗਾ ਕਿ ਇਨ੍ਹਾਂ ਕੋਲੋਂ ਅਸਲਾ ਵੀ ਬਰਾਮਦ ਹੋਇਆ ਹੈ।
;
;
;
;
;
;
;