JALANDHAR WEATHER

ਪ੍ਰਧਾਨ ਮੰਤਰੀ ਕਾਰਨੀ ਨੇ ਕਨਿਸ਼ਕ ਦੇ ਪੀੜਤਾਂ ਨੂੰ ਕੀਤਾ ਯਾਦ

ਓਟਾਵਾ, 23 ਜੂਨ (ਪੀ.ਟੀ.ਆਈ.)- ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਗਲਵਾਰ ਨੂੰ 41 ਸਾਲ ਪਹਿਲਾਂ ਏਅਰ ਇੰਡੀਆ ਉਡਾਣ 182 ਕਨਿਸ਼ਕ ਬੰਬ ਧਮਾਕੇ ਦੇ ਪੀੜਤਾਂ ਨੂੰ ਯਾਦ ਕਰਦੇ ਹੋਏ ਇਸ ਨੂੰ ‘ਦੇਸ਼ ਦੇ ਇਤਿਹਾਸ ’ਚ ਸਭ ਤੋਂ ਘਾਤਕ ਹਮਲਾ’ ਦੱਸਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕੈਨੇਡਾ ਹਰ ਤਰ੍ਹਾਂ ਦੇ ਹਿੰਸਕ ਕੱਟੜਵਾਦ ਦੇ ਵਿਰੁੱਧ ਖੜ੍ਹਾ ਹੈ। ਮਾਂਟਰੀਅਲ-ਨਵੀਂ ਦਿੱਲੀ ਏਅਰ ਇੰਡੀਆ ‘ਕਨਿਸ਼ਕ’ ਫਲਾਈਟ 182 ’ਚ 23 ਜੂਨ, 1985 ਨੂੰ ਲੰਡਨ ਦੇ ਹੀਥਰੋ ਹਵਾਈ ਅੱਡੇ ’ਤੇ ਉਤਰਨ ਤੋਂ 45 ਮਿੰਟ ਪਹਿਲਾਂ ਧਮਾਕਾ ਹੋ ਗਿਆ ਸੀ। ਜਿਸ ’ਚ ਸਵਾਰ ਸਾਰੇ 329 ਲੋਕ ਮਾਰੇ ਗਏ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤੀ ਮੂਲ ਦੇ ਕੈਨੇਡੀਅਨ ਸਨ। ‘ਆਪ੍ਰੇਸ਼ਨ ਬਲੂਸਟਾਰ’ ਦੇ ਬਦਲੇ ’ਚ ਸਿੱਖ ਕਾਰਕੂਨਾਂ ’ਤੇ ਇਸ ਬੰਬ ਧਮਾਕੇ ਦਾ ਦੋਸ਼ ਲਗਾਇਆ ਗਿਆ ਸੀ। ਇਸ ਮੌਕੇ ਪ੍ਰਧਾਨ ਮੰਤਰੀ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਰਾਸ਼ਟਰੀ ਯਾਦਗਾਰੀ ਦਿਵਸ ’ਤੇ ਅਸੀਂ ਫਲਾਈਟ 182 ਦੇ ਪੀੜਤਾਂ ਤੇ ਉਨ੍ਹਾਂ ਸਾਰਿਆਂ ਦਾ ਸਨਮਾਨ ਕਰਦੇ ਹਾਂ ਜਿਨ੍ਹਾਂ ਨੇ ਹਿੰਸਕ ਕੱਟੜਵਾਦ ਦੀਆਂ ਕਾਰਵਾਈਆਂ ’ਚ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ