JALANDHAR WEATHER

ਲਾਰੈਂਸ ਬਿਸ਼ਨੋਈ ਤੇ ਅਨਿਲ ਪੰਡਿਤ ਗੈਂਗ ਦੇ ਮੈਂਬਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ

ਨਵੀਂ ਦਿੱਲੀ, 25 ਜੂਨ- ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਅਨਿਲ ਪੰਡਿਤ ਗੈਂਗ ਦੇ ਦੋ ਮੈਂਬਰਾਂ ਅਤੇ ਸਪੈਸ਼ਲ ਸੈੱਲ ਵਿਚਕਾਰ ਇਕ ਮੁਕਾਬਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੱਛਮੀ ਦਿੱਲੀ ਵਿਚ ਅਪਰਾਧ ਕਰਨ ਆਏ ਦੋ ਮੁਲਜ਼ਮਾਂ ਨੇ ਪੁਲਿਸ ਨੂੰ ਦੇਖ ਕੇ ਗੋਲੀਬਾਰੀ ਕਰ ਦਿੱਤੀ। ਦਿੱਲੀ ਪੁਲਿਸ ਦੀ ਟੀਮ ਨੇ ਫਿਰ ਜਵਾਬੀ ਕਾਰਵਾਈ ਕੀਤੀ।

ਇਹ ਮੁਲਜ਼ਮ ਗੁਰੂ ਰੰਧਾਵਾ ਦੇ ਦਿੱਲੀ ਜਿਮ ਵਿਚ ਹਾਲ ਹੀ ਵਿਚ ਹੋਈ ਗੋਲੀਬਾਰੀ ਵਿਚ ਸ਼ਾਮਿਲ ਸਨ। ਮੁਕਾਬਲੇ ਦੌਰਾਨ ਦੋਵਾਂ ਮੁਲਜ਼ਮਾਂ ਦੀ ਲੱਤ ਵਿਚ ਗੋਲੀ ਲੱਗੀ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੋ ਨਿਸ਼ਾਨੇਬਾਜ਼ਾਂ ਹਕੀਕਤ ਅਤੇ ਸਾਗਰ ਵਿਰੁੱਧ ਕਾਰਵਾਈ ਕੀਤੀ। ਕਾਰਵਾਈ ਦੌਰਾਨ ਮੁਲਜ਼ਮਾਂ ਤੋਂ ਪਾਕਿਸਤਾਨੀ ਹਥਿਆਰ ਵੀ ਬਰਾਮਦ ਕੀਤੇ ਗਏ।

ਗੈਂਗਸਟਰ ਲਾਰੈਂਸ ਦੇ ਸਾਥੀਆਂ ਨੇ ਕਬੂਲ ਕੀਤਾ ਕਿ ਗੁਰੂ ਰੰਧਾਵਾ ਦੇ ਜਿਮ ਦੇ ਬਾਹਰ ਗੋਲੀਬਾਰੀ ਫ਼ਿਲਮ ਸਟਾਰ ਸਲਮਾਨ ਖਾਨ ਨਾਲ ਉਸਦੀ ਨੇੜਤਾ ਕਾਰਨ ਹੋਈ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ