JALANDHAR WEATHER

ਆਪ ਦੇ ਜੋਨੀ ਗਰਗ ਬਣੇ ਮਲੋਟ ਨਗਰ ਪਾਲਿਕਾ ਦੇ ਪ੍ਰਧਾਨ

ਮਲੋਟ, 25 ਜੂਨ (ਅਜਮੇਰ ਸਿੰਘ ਬਰਾੜ)- ਅੱਜ ਮਲੋਟ ਨਗਰ ਪਾਲਿਕਾ ਦੀ ਪ੍ਰਧਾਨ ਦੀ ਹੋਈ ਚੋਣ ਵਿਚ ਆਮ ਆਦਮੀ ਪਾਰਟੀ ਦੇ ਆਗੂ ਜੋਨੀ ਗਰਗ (ਸਪੁੱਤਰ ਸ੍ਰੀ ਸਤਿਗੁਰੂ ਦੇਵਰਾਜ ਪੱਪੀ ਗਰਗ ਸਾਬਕਾ ਪ੍ਰਧਾਨ ਨਗਰ ਕੌਂਸਲ) ਨੂੰ ਪ੍ਰਧਾਨ ਚੁਣ ਲਿਆ ਗਿਆ ਹੈ। ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੀ ਹਾਜ਼ਰੀ ਵਿਚ ਕਰਤਾ ਚੁਣੇ ਗਏ 12 ਮੈਂਬਰ ਹੀ ਚੋਣ ਮੀਟਿੰਗ ਵਿਚ ਹਾਜ਼ਰ ਹੋਏ ਜਦਕਿ ਕਾਂਗਰਸ ਦੇ 8 ਅਤੇ ਸ਼੍ਰੋਮਣੀ ਅਕਾਲੀ ਦਲ ਦੇ 7 ਇਸ ਚੋਣ ਵਿਚ ਹਾਜ਼ਰ ਹੀ ਨਹੀਂ ਹੋਏ।

ਇਸਤੋਂ ਇਲਾਵਾ ਵਾਰਡ ਨੰਬਰ ਦੋ ਤੋ ਕੌਂਸਲਰ ਬਣੇ ਜਸਮੀਤ ਸਿੰਘ ਬਰਾੜ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਵਾਰਡ ਨੰਬਰ ਇਕ ਤੋਂ ਕੌਂਸਲਰ ਬਣੇ ਕੁਲਦੀਪ ਕੌਰ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ