JALANDHAR WEATHER

ਗੁਰੂ ਹਰਸਹਾਏ ਪੁਲਿਸ ਨੇ 200 ਗ੍ਰਾਮ ਹੈਰੋਇਨ ਸਮੇਤ 5 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ

ਗੁਰੂ ਹਰਸਹਾਏ, 26 ਜੂਨ (ਹਰਚਰਨ ਸਿੰਘ ਸੰਧੂ)- ਗੁਰੂ ਹਰਸਹਾਏ ਪੁਲਿਸ ਵਲੋਂ ਪੰਜ ਨੌਜਵਾਨਾਂ ਨੂੰ ਹੈਰੋਇਨ ਦੇ ਮਾਮਲੇ ਵਿਚ ਗਿਰਫ਼ਤਾਰ ਕਰਕੇ ਵੱਡੀ ਪ੍ਰਾਪਤੀ ਕੀਤੀ ਹੈ। ਇਸ ਸਬੰਧੀ ਡੀ.ਐਸ.ਪੀ. ਦਫ਼ਤਰ ਗੁਰੂਹਰਸਹਾਏ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਡੀ.ਐਸ.ਪੀ. ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਮੁਖਵਰ ਖਾਸ ਵਲੋਂ ਇਤਲਾਹ ਮਿਲੀ ਕਿ ਫਿਰੋਜ਼ਪੁਰ ਫਾਜਿਲਕਾ ਰੋਡ ਪਿੰਡ ਜੀਵਾ ਆਰਾਈ ਪਾਸ ਬੈਠੇ ਨੌਜਵਾਨ ਹੈਰੋਇਨ ਲੈ ਕੇ ਸੇਲ ਕਰਨ ਲਈ ਆਪਣੇ ਗਾਹਕਾਂ ਦਾ ਇੰਤਜ਼ਾਰ ਕਰ ਰਹੇ ਹਨ ਜਿਸ ਤੇ ਏ.ਐਸ.ਆਈ. ਵਲੋਂ ਸੁਮੇਤ ਸਾਥੀ ਕਰਮਚਾਰੀਆਂ ਵਲੋਂ ਰੇਡ ਕੀਤਾ ਗਿਆ ਤਾਂ ਬਾਬਾ ਪੀਰ ਦੀ ਜਗ੍ਹਾ ਤੇ ਬੈਠੇ ਕੁਝ ਨੌਜਵਾਨ ਜੋ ਪੁਲਿਸ ਪਾਰਟੀ ਦੀ ਗੱਡੀ ਦੇਖ ਕੇ ਘਬਰਾ ਗਏ ਅਤੇ ਖਿਸਕਣ ਦੀ ਕੋਸ਼ਿਸ਼ ਕੀਤੀ ਪਰ ਏ.ਐਸ.ਆਈ. ਵਲੋਂ ਸਾਥੀ ਕਰਮਚਾਰੀ ਦੀ ਮਦਦ ਨਾਲ ਉਨ੍ਹਾਂ ਨੂੰ ਕਾਬੂ ਕੀਤਾ ਗਿਆ।

ਨੌਜਵਾਨਾ ਨੇ ਕੋਈ ਨਸ਼ੀਲੀ ਵਸਤੂ ਜੋ ਲਿਫਾਫੇ ਵਿਚ ਲਪੇਟੀ ਹੋਈ ਸੀ ਪਿਛਲੇ ਪਾਸੇ ਸੁੱਟ ਦਿੱਤੀ ਡੀ.ਐਸ.ਪੀ ਨੇ ਦੱਸਿਆ ਕਿ ਨੌਜ਼ਵਾਨਾ ਦੀ ਪਹਿਚਾਣ ਅਰਨ ਸਿੰਘ ਪੁੱਤਰ ਮਨਜੀਤ ਸਿੰਘ, ਸਮਨਦੀਪ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਚੱਕ ਬਲੋਚਾਂ ਥਾਣਾ ਚੱਕ ਵੈਰ ਕੋਈ ਜ਼ਿਲ੍ਹਾ ਫਾਜਿਲਕਾ, ਲਵਸ਼ ਪੁੱਤਰ ਰਕੇਸ਼ ਕੁਮਾਰ ਅਤੇ ਤਰਨਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਗੁਰੂ ਹਰਸਹਾਏ, ਗੁਰਨੂਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਨੇੜੇ ਗੁਰਦੁਆਰਾ ਬੇਰ ਸਾਹਿਬ ਗੁਰੂ ਹਰਸਹਾਏ ਵਜੋਂ ਹੋਈ ਹੈ। ਡੀ.ਐਸ.ਪੀ. ਨੇ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨਾਂ ਕੋਲੋਂ 200 ਗ੍ਰਾਮ ਹੈਰੋਇਨ ਬਰਾਮਦ ਹੋਈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ