JALANDHAR WEATHER

ਜਲੰਧਰ ਕੈਂਟ 'ਚ ਦੋਸਤ ਨੇ ਹੀ ਦੋਸਤ ਦਾ ਕੀਤਾ ਕਤਲ, 4 ਦਿਨਾਂ ਬਾਅਦ ਮਿਲੀ ਲਾਸ਼

ਜਲੰਧਰ, 26 ਜੂਨ (ਦਵਿੰਦਰ)- ਜਲੰਧਰ ਕੈਂਟ 'ਚ ਦੋਸਤ ਨੇ ਦੋਸਤ ਦਾ ਕਤਲ ਕਰਕੇ ਉਸ ਨੂੰ ਕੂੜੇ ਦੇ ਹੇਠਾਂ ਛੁਪਾ ਦਿੱਤਾ। ਅੱਜ ਪੁਲੀਸ ਨੇ 4 ਦਿਨਾਂ ਬਾਅਦ ਲਾਪਤਾ ਨੌਜਵਾਨ ਦੀ ਲਾਸ਼ ਬਰਾਮਦ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਬੇਟਾ ਘਰੋਂ ਕੰਟਿੰਗ ਕਰਵਾਉਣ ਗਿਆ ਸੀ ਅਤੇ ਉਸ ਤੋਂ ਬਾਅਦ ਉਹ ਲਾਪਤਾ ਹੋ ਗਿਆ। ਪਰਿਵਾਰ ਮੁਤਾਬਕ ਰਵੀ ਇਕੱਲਾ ਉਨ੍ਹਾਂ ਦੇ ਬੇਟੇ ਦੀ ਹੱਤਿਆ ਨਹੀਂ ਕਰ ਸਕਦਾ, ਉਸ ਦੇ ਨਾਲ ਹੋਰ ਦੋਸ਼ੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪਰਿਵਾਰ ਨੇ ਪੁਲਿਸ ਨੂੰ ਇਨਸਾਫ਼ ਦੀ ਗੁਹਾਰ ਲਗਾਈ ਹੈ।
ਗੁਰਪ੍ਰੀਤ ਉਰਫ਼ ਨੋਨੀ ਉਰਫ਼ ਲਾਲੀ ਘਰੋਂ ਕਟਿੰਗ ਕਰਵਾਉਣ ਗਿਆ ਸੀ।

ਇਸ ਘਟਨਾ ਦੀ ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਹ ਰਾਵੀ ਦੇ ਕੋਲ ਕੂੜੇ ਵਿਚ ਗਿਆ ਸੀ ਅਤੇ ਉਸ ਤੋਂ ਬਾਅਦ ਬੇਟੇ ਦਾ ਫ਼ੋਨ ਸਵਿੱਚ ਆਫ਼ ਆ ਗਿਆ ਸੀ। ਘਟਨਾ ਦੌਰਾਨ ਪਿੰਡ ਕੁੱਕੜ ਨੇੜੇ ਬੀਈ ਤੋਂ ਪੁੱਤਰ ਦੀ ਬਾਈਕ ਬਰਾਮਦ ਹੋਈ। ਪਰ ਗੁਰਪ੍ਰੀਤ ਦਾ ਕਿਤੇ ਵੀ ਕੋਈ ਸੁਰਾਗ ਨਹੀਂ ਮਿਲਿਆ। ਇਸ ਦੌਰਾਨ ਪੁਲਸ ਨੇ ਰਵੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਸ ਨੇ ਹੀ ਗੁਰਪ੍ਰੀਤ ਦਾ ਕਤਲ ਕਰ ਕੇ ਲਾਸ਼ ਨੂੰ ਕੂੜੇ ਦੇ ਹੇਠਾਂ ਛੁਪਾ ਦਿੱਤਾ ਸੀ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਨੇ ਦੱਸਿਆ ਕਿ ਪਰਿਵਾਰ ਵਲੋਂ 23 ਤਰੀਕ ਨੂੰ ਕੈਂਟ ਥਾਣੇ ਵਿਚ ਸ਼ਿਕਾਇਤ ਦਿੱਤੀ ਗਈ ਸੀ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ