JALANDHAR WEATHER

ਅੱਠ ਘੰਟੇ ਬਿਜਲੀ ਸਪਲਾਈ ਨਾ ਮਿਲਣ ਕਰਕੇ ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ

ਭੁਲੱਥ (ਕਪੂਰਥਲਾ), 27 ਜੂਨ (ਮੇਹਰ ਚੰਦ ਸਿੱਧੂ)- ਇਥੋਂ ਥੋੜੀ ਦੂਰੀ ਤੇ ਪੈਂਦੇ ਪਿੰਡ ਚੌਂਕ ਬਜਾਜ ਭੱਠਾ ਵਿਖੇ ਪਿੰਡ ਲੰਮੇ, ਜੈਦ ਤੇ ਪਿੰਡ ਬੱਸੀ ਦੇ ਕਿਸਾਨਾਂ ਵਲੋਂ ਅੱਠ ਘੰਟੇ ਬਿਜਲੀ ਸਪਲਾਈ ਨਾ ਮਿਲਣ ਕਰਕੇ ਚੌਂਕ ਬਜਾਜ ਭੱਠਾ ਭੋਗਪੁਰ ਰੋਡ ਜਾਮ ਕਰਕੇ ਤਿੰਨ ਘੰਟੇ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿ

ਸਾਨ ਆਗੂਆਂ ਨੇ ਸਰਕਾਰ ਪਾਸੋਂ ਮੰਗ ਕਰਦਿਆਂ ਕਿਹਾ ਕਿ ਝੋਨੇ ਦੀ ਲਗਵਾਈ ਦਾ ਸੀਜਨ ਚਲਦਿਆਂ ਸਰਕਾਰ ਵਲੋਂ ਪਿੰਡਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਦੇਣ ਦਾ ਐਲਾਨ ਕੀਤਾ ਹੋਇਆ ਹੈ, ਲੇਕਿਨ ਪਿੰਡ ਲੰਮੇ, ਬੱਸੀ, ਜੈਦ ਦੀਆਂ ਮੋਟਰਾਂ ਨੂੰ ਸਿਰਫ਼ ਤਿੰਨ ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ, ਬਾਕੀ ਪੰਜ ਘੰਟੇ ਲਗਾਤਾਰ ਕੱਟ ਲੱਗ ਰਹੇ ਹਨ, ਜਿਸ ਕਰਕੇ ਅੱਤ ਦੀ ਗਰਮੀ ਵਿੱਚ ਝੋਨੇ ਦੀ ਫ਼ਸਲ ਦੀ ਲਗਵਾਈ ਕਰਨ ਵਿਚ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਿਸਾਨ ਆਗੂ ਨੇ ਕਿਹਾ ਕਿ ਕਿਸਾਨਾਂ ਨਾਲ ਹੋ ਰਿਹਾ ਧੱਕਾ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਉਨ੍ਹਾਂ ਕਿਹਾ ਕਿ ਜਦੋਂ ਵੀ ਅਸੀਂ ਬਿਜਲੀ ਬੋਰਡ ਦੇ ਸੰਬੰਧਿਤ ਅਧਿਕਾਰੀਆਂ ਨਾਲ ਸੰਪਰਕ ਕੀਤਾ, ਤਾਂ ਉਨ੍ਹਾਂ ਵਲੋਂ ਸਿਰਫ਼ ਭਰੋਸਾ ਦਿੰਦੇ ਹੋਏ ਮਸਲਾ ਹੱਲ ਕਰਨ ਲਈ ਲਾਰਿਆਂ ਤੋਂ ਸਵਾਏ ਕੁਝ ਨਹੀਂ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ