JALANDHAR WEATHER

ਕਾਲਾ ਅਫ਼ਗਾਨਾ ਬਿਜਲੀ ਘਰ ਮੂਹਰੇ ਬਿਜਲੀ ਕੱਟਾਂ ਖਿਲਾਫ਼ ਕੀਤਾ ਚੱਕਾ ਜਾਮ

ਫਤਿਹਗੜ੍ਹ ਚੂੜੀਆਂ, 27 ਜੂਨ- (ਅਵਤਾਰ ਸਿੰਘ ਰੰਧਾਵਾ)- ਬਿਜਲੀ ਕੱਟਾਂ ਖਿਲਾਫ਼ ਇਲਾਕੇ ਦੇ ਕਿਸਾਨਾਂ ਨੇ ਬਿਜਲੀ ਘਰ ਦਫ਼ਤਰ ਕਾਲਾ ਅਫਗਾਨਿਆਂ ਦੇ ਗੇਟ ਮੂਹਰੇ ਬਟਾਲਾ ਫਤਿਹਗੜ੍ਹ ਚੂੜੀਆਂ ਸੜਕ ਤੇ ਚੱਕਾ ਜਾਮ ਕੀਤਾ। ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਕਿਸਾਨਾਂ ਦਾ ਕਹਿਣਾ ਹੈ ਕਿ ਭਗਵੰਤ ਸਿੰਘ ਮਾਨ ਸਰਕਾਰ ਜੋ ਕਿਸਾਨਾਂ ਨੂੰ ਬਿਜਲੀ ਦੇਣ ਦੀਆਂ ਨਿਰੰਤਰ ਬਿਆਨਬਾਜ਼ੀਆਂ ਕਰ ਰਹੀ ਹੈ ਪਰ ਕਿਸਾਨਾਂ ਨੂੰ ਲੱਗ ਰਹੇ ਅਣ ਐਲਾਨੇ ਬਿਜਲੀ ਕੱਟਾਂ ਕਰਕੇ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ