JALANDHAR WEATHER

ਸੈਲਾ ਖ਼ੁਰਦ ਪੇਪਰ ਮਿੱਲ ਖਿਲਾਫ਼ ਰਾਜਪਾਲ ਪੰਜਾਬ ਕੋਲ ਸ਼ਿਕਾਇਤ

ਗੜ੍ਹਸ਼ੰਕਰ (ਹੁਸ਼ਿਆਰਪੁਰ), 27 ਜੂਨ (ਧਾਲੀਵਾਲ) - ਕੁਆਂਟਮ ਪੇਪਰ ਮਿੱਲ ਸੈਲਾ ਖ਼ੁਰਦ ਦਾ ਮਾਮਲਾ ਰਾਜਪਾਲ ਪੰਜਾਬ ਕੋਲ ਪਹੁੰਚ ਗਿਆ ਹੈ। ਮਨੁੱਖੀ ਅਧਿਕਾਰ ਸੰਘਰਸ਼ ਕਮੇਟੀ ਸੈਲਾ ਖ਼ੁਰਦ ਵਲੋਂ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਦੀ ਅਗਵਾਈ ਹੇਠ ਪੇਪਰ ਮਿੱਲ ਦੀ ਬਦਬੂ ਅਤੇ ਖਰਾਬ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆਂ ਨੂੰ ਸ਼ਿਕਾਇਤ ਸੌਂਪੀ ਗਈ ਹੈ।
ਸੰਘਰਸ਼ ਕਮੇਟੀ ਨੇ ਸ਼ਿਕਾਇਤ ਵਿਚ ਕਿਹਾ ਕਿ ਪੇਪਰ ਮਿੱਲ ਤੋਂ ਦਿਨ ਰਾਤ ਗੈਸਾਂ ਨਾਲ ਭਰੀ ਹੋਈ ਬਦਬੂ ਪੂਰੇ ਇਲਾਕੇ ਵਿਚ ਫੈਲਦੀ ਰਹਿੰਦੀ ਹੈ ਜਿਸ ਕਾਰਨ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਕੈਮੀਕਲ ਘੁਲਿਆ ਜ਼ਹਿਰੀਲਾ ਪਾਣੀ ਜੋ ਮਿੱਲ ਵਿਚੋਂ ਛੱਡਿਆਂ ਜਾਂਦਾ ਹੈ, ਉਹ ਧਰਤੀ ਵਾਲੇ ਪਾਣੀ ਨਾਲ ਰਲ ਜਾਂਦਾ ਹੈ, ਜਿਸ ਕਾਰਨ ਉਲਟੀਆਂ ਤੇ ਦਸਤ ਆਦਿ ਦੀਆਂ ਭਿਆਨਕ ਬਿਮਾਰੀਆਂ ਫੈਲ ਜਾਂਦੀਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ