ਨਵੇਂ ਫ਼ੌਜ ਮੁਖੀ ਜਨਰਲ ਧੀਰਜ ਸੇਠ ਨੇ ਅਹੁਦਾ ਸੰਭਾਲਿਆ
ਨਵੀਂ ਦਿੱਲੀ, 30 ਜੂਨ (ਏਜੰਸੀ)-ਜਨਰਲ ਧੀਰਜ ਸੇਠ ਨੇ ਮੰਗਲਵਾਰ ਨੂੰ ਨਵੇਂ ਫ਼ੌਜ ਮੁਖੀ ਵਜੋਂ ਅਹੁਦਾ ਸੰਭਾਲ ਲਿਆ। ਉਹ ਇਕ ਬਿਹਤਰੀਨ ਸੈਨਿਕ ਅਧਿਕਾਰੀ ਹਨ ਅਤੇ ਉਨ੍ਹਾਂ ਦੇ ਨਾਂਅ ਇਕ ਖਾਸ ਉਪਲਬਧੀ ਹੈ ਕਿ ਉਨ੍ਹਾਂ ਨੇ ਪੱਛਮੀ ਸਰਹੱਦ ’ਤੇ ਸੈਨਾ ਦੇ ਦੋ ਆਪਰੇਸ਼ਨਲ ਕਮਾਂਡ ਦੀ ਕਮਾਨ ਸੰਭਾਲੀ ਹੈ। ਜਨਰਲ ਸੇਠ ਨੇ 13 ਲੱਖ ਸੈਨਿਕਾਂ ਵਾਲੀ ਇਸ ਸੈਨਾ ਦੀ ਕਮਾਨ ਅਜਿਹੇ ਸਮੇਂ ’ਚ ਸੰਭਾਲੀ ਹੈ ਜਦੋਂ ਉਹ ਸਰਹੱਦਾਂ ’ਤੇ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਖੁਦ ਨੂੰ ਆਤਮਨਿਰਭਰ ਅਤੇ ਭਵਿੱਖ ਲਈ ਤਿਆਰ ਸੈਨਾ ਬਣਾਉਣ ਦੀ ਦਿਸ਼ਾ ’ਚ ਅੱਗੇ ਵਧ ਰਹੀ ਹੈ। ਉਨ੍ਹਾਂ ਨੇ ਜਨਰਲ ਉਪੇਂਦਰ ਦਿਵੇਦੀ ਦੀ ਜਗ੍ਹਾ ਲਈ ਹੈ, ਜੋ ਹਥਿਆਰਬੰਦ ਬਲਾਂ ’ਚ 40 ਸਾਲ ਤੋਂ ਜ਼ਿਆਦਾ ਦੇ ਸ਼ਾਨਦਾਰ ਕੈਰੀਅਰ ਬਾਅਦ ਮੰਗਲਵਾਰ ਨੂੰ ਸੇਵਾਮੁਕਤ ਹੋਏ। ਜਨਰਲ ਸੇਠ ਐਨ. ਡੀ. ਏ., ਖੜਕਵਾਸਲਾ ਦੇ ਸਾਬਕਾ ਵਿਦਿਆਰਥੀ ਹਨ। ਉਨ੍ਹਾਂ ਨੂੰ ਦਸੰਬਰ 1986 ’ਚ ਆਰਮਡ ਕਾਰਪਸ ’ਚ ਕਮਿਸ਼ਨ ਮਿਲਿਆ ਸੀ। 31ਵੇਂ ਸੈਨਾ ਮੁਖੀ ਬਣਨ ਤੋਂ ਪਹਿਲਾਂ ਉਨ੍ਹਾਂ ਸੈਨਾ ਦੇ ਉਪ ਮੁਖੀ ਵਜੋਂ ਕੰਮ ਕੀਤਾ। ਜਨਰਲ ਸੇਠ ਨੇ ਅਜਿਹੇ ਸਮੇਂ ਫ਼ੌਜ ਮੁਖੀ ਦਾ ਅਹੁਦਾ ਸੰਭਾਲਿਆ ਹੈ ਜਦੋਂ ਦੁਨੀਆ ਦਾ ਭੂ-ਰਣਨੀਤਕ ਮਾਹੌਲ ਤੇਜ਼ੀ ਨਾਲ ਬਦਲ ਰਿਹਾ ਹੈ। ਤਕਨਾਲੋਜੀ ’ਚ ਤਰੱਕੀ ਅਤੇ ਆਧੁਨਿਕ ਯੁੱਧ ਦੇ ਬਦਲਦੇ ਰੂਪ ਕਾਰਨ ਸੁਰੱਖਿਆ ਦੇ ਖੇਤਰ ’ਚ ਚੁਣੌਤੀਆਂ ਹੋਰ ਵੀ ਗੰਭੀਰ ਹੁੰਦੀਆਂ ਜਾ ਰਹੀਆਂ ਹਨ।
;
;
;
;
;
;
;
;