JALANDHAR WEATHER

ਬੱਚਿਆਂ ਦੇ ਆਖਰੀ ਦਰਸ਼ਨ ਤੋਂ ਰੋਕੀ ਗਈ ਮਾਂ ਸ਼ਕੁੰਤਲਾ, ਬੋਲੀ- “ਮੈਂ ਕਿਹੜੀ ਗਲਤੀ ਕੀਤੀ, ਮੈਂ ਵੀ ਉਨ੍ਹਾਂ ਨਾਲ ਮਰਨ ਲਈ ਕੁੱਦੀ ਸੀ”

ਡੇਰਾਬੱਸੀ, 2 ਜੁਲਾਈ- ਮੋਹਾਲੀ ਵਿਚ ਤਿੰਨ ਬੱਚਿਆਂ ਨੂੰ ਨਹਿਰ ਵਿਚ ਸੁੱਟਣ ਦੇ ਮਾਮਲੇ ਵਿਚ ਦੋਸ਼ੀ ਮਾਂ ਸ਼ਕੁੰਤਲਾ ਬੱਚਿਆਂ ਦੇ ਅੰਤਿਮ ਸੰਸਕਾਰ ਦੌਰਾਨ ਆਪਣੇ ਭਰਾ ਅਤੇ ਭਾਬੀ ਨਾਲ ਸ਼ਮਸ਼ਾਨ ਘਾਟ ਪਹੁੰਚੀ। ਪਰ ਮੌਕੇ ’ਤੇ ਮੌਜੂਦ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਬੱਚਿਆਂ ਦੇ ਆਖਰੀ ਦਰਸ਼ਨ ਕਰਨ ਤੋਂ ਰੋਕ ਦਿੱਤਾ। ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਜਿਸ ਨੇ ਬੱਚਿਆਂ ਦੀ ਜਾਨ ਲਈ, ਉਸਨੂੰ ਉਨ੍ਹਾਂ ਦਾ ਚਿਹਰਾ ਦੇਖਣ ਦਾ ਕੋਈ ਹੱਕ ਨਹੀਂ ਹੈ। ਇਸ ਦੌਰਾਨ ਸ਼ਕੁੰਤਲਾ ਰੋਂਦਿਆਂ ਕਹਿੰਦੀ ਨਜ਼ਰ ਆਈ, “ਮੈਂ ਕਿਹੜੀ ਗਲਤੀ ਕੀਤੀ ਹੈ? ਮੈਂ ਵੀ ਬੱਚਿਆਂ ਨਾਲ ਨਹਿਰ ਵਿੱਚ ਛਾਲ ਮਾਰੀ ਸੀ, ਪਰ ਲੋਕਾਂ ਨੇ ਮੈਨੂੰ ਬਚਾ ਲਿਆ।”

ਸ਼ਕੁੰਤਲਾ ਨੇ ਦੋਸ਼ ਲਗਾਇਆ ਕਿ ਪਤੀ ਕਮਲ ਦੀ ਮੌਤ ਤੋਂ ਬਾਅਦ ਸਸੁਰਾਲ ਪੱਖ ਵਲੋਂ ਉਸ ਨੂੰ ਲਗਾਤਾਰ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਸੀ। ਉਸ ਦੇ ਮੁਤਾਬਕ ਦੇਵਰ, ਸੱਸ, ਸਸੁਰ, ਨਨਦ ਅਤੇ ਨੰਦੋਈ ਉਸ ਨਾਲ ਮਾਰਪੀਟ ਕਰਦੇ ਸਨ। ਸ਼ਕੁੰਤਲਾ ਦਾ ਦਾਅਵਾ ਹੈ ਕਿ ਉਸ ਨੇ ਕਈ ਲੋਕਾਂ ਅਤੇ ਪਿੰਡ ਦੇ ਸਰਪੰਚ ਕੋਲ ਵੀ ਮਦਦ ਲਈ ਗੁਹਾਰ ਲਗਾਈ, ਪਰ ਕਿਸੇ ਨੇ ਸਾਥ ਨਹੀਂ ਦਿੱਤਾ। ਇਸੇ ਤਣਾਅ ਅਤੇ ਬੇਬਸੀ ਕਾਰਨ ਉਸ ਨੇ ਬੱਚਿਆਂ ਸਮੇਤ ਨਹਿਰ ਵਿਚ ਛਾਲ ਮਾਰਨ ਦਾ ਕਦਮ ਚੁੱਕਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਵੀ ਦਰਜ ਕੀਤੇ ਜਾ ਰਹੇ ਹਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ