ਨਗਰ ਕੌਂਸਲ ਰਾਜਪੁਰਾ ਤੇ ਆਮ ਆਦਮੀ ਪਾਰਟੀ ਨੇ ਕੀਤਾ ਕਬਜ਼ਾ
ਰਾਜਪੁਰਾ, 2 ਜੁਲਾਈ (ਰਣਜੀਤ ਸਿੰਘ)- ਅੱਜ ਇਥੇ ਨਗਰ ਕੌਂਸਲ ਦੀ ਚੋਣ ਵਿਚ ਨਗਰ ਕੌਂਸਲ ਰਾਜਪੁਰਾ ਤੇ ਆਮ ਆਦਮੀ ਪਾਰਟੀ ਨੇ ਕਬਜ਼ਾ ਕੀਤਾ ਹੈ। ਰਿਤੇਸ਼ ਬਾਂਸਲ ਨੂੰ ਪ੍ਰਧਾਨ ਚੁਣ ਲਿਆ ਹੈ ਭਾਵੇਂ ਕਿ ਇਸ ਚੋਣ ਨੂੰ ਲੈ ਕੇ ਵਿਰੋਧੀ ਧਿਰ ਦੇ ਆਗੂਆਂ ਨੇ ਕਈ ਤਰ੍ਹਾਂ ਦੇ ਦੋਸ਼ ਲਾਏ ਅਤੇ ਕਿਹਾ ਕਿ ਪ੍ਰਸ਼ਾਸਨ ਨਾਲ ਮਿਲ ਕੇ ਆਮ ਆਦਮੀ ਪਾਰਟੀ ਨੇ ਧੱਕਾਸ਼ਾਹੀ ਕੀਤੀ ਹੈ ਪਰ ਆਮ ਆਦਮੀ ਪਾਰਟੀ ਦੀ ਵਿਧਾਇਕ ਨੀਨਾ ਮਿੱਤਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੋਈ ਧੱਕੇਸ਼ਾਹੀ ਨਹੀਂ ਕੀਤੀ। ਉਨ੍ਹਾਂ ਨੂੰ 13 ਵੋਟਾਂ ਪਈਆਂ ਹਨ ਅਤੇ ਉਨ੍ਹਾਂ ਨੇ ਆਪਣਾ ਪ੍ਰਧਾਨ ਰਿਤੇਸ਼ ਬਾਂਸਲ ਬਣਾ ਲਿਆ ਹੈ। ਇਸਦੇ ਨਾਲ ਹੀ ਹੋਰ ਅਹੁਦੇਦਾਰੀਆਂ ਦੀ ਚੋਣ ਵੀ ਕਰ ਲਈ ਹੈ।
ਖ਼ਬਰ ਲਿਖੇ ਜਾਣ ਤੱਕ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਟਾਹਲੀ ਵਾਲੇ ਚੌਂਕ ਵਿਖੇ ਧਰਨਾ ਲਾਇਆ ਹੋਇਆ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਮੀਨਾ ਮਿੱਤਲ ਦੀ ਕੋਠੀ ਵਿਚ ਵਧਾਈਆਂ ਦਾ ਦੌਰ ਚਾਲੂ ਹੈ ਅਤੇ ਸਾਰੇ ਨਵੇਂ ਬਣੇ ਪ੍ਰਧਾਨ ਰਿਤੇਸ਼ ਬਾਂਸਲ ਨੂੰ ਵਧਾਈਆਂ ਦੇ ਕੇ ਮੂੰਹ ਮਿੱਠਾ ਕਰਾ ਰਹੇ ਹਨ।
;
;
;
;
;
;
;
;
;