ਬਜ਼ੁਰਗ ਦੀ ਅਚਾਨਕ ਰੇਲ ਗੱਡੀ ਹੇਠਾਂ ਆਉਣ ਨਾਲ ਹੋਈ ਮੌਤ
ਜੈਤੋਂ, 4 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਥਾਨਕ ਰੇਲਵੇ ਸਟੇਸ਼ਨ ’ਤੇ ਇਕ 65 ਸਾਲਾਂ ਬਜ਼ੁਰਗ ਦੀ (ਜੰਮੂ ਤਵੀ) ਰੇਲ ਗੱਡੀ ਆਉਣ ਨਾਲ ਮੌਤ ਹੋਣ ਦਾ ਪਤਾ ਲੱਗਿਆ ਹੈ। ਸਥਾਨਕ ਰੇਲਵੇ ਪੁਲਿਸ ਚੌਂਕੀ ਦੇ ਹੌਲਦਾਰ ਲਖਵੀਰ ਸਿੰਘ ਤੇ ਏ.ਐਸ.ਆਈ ਹਰਜੀਤ ਸਿੰਘ ਨੇ ਦੱਸਿਆ ਹੈ ਕਿ ਅੱਜ ਸਵੇਰੇ 9 ਵਜੇ ਦੇ ਕਰੀਬ ਚੌਂਕੀਦਾਰ ਰਾਜ ਸਿੰਘ (65) ਪੁੱਤਰ ਗੁਰਬਚਨ ਸਿੰਘ ਵਾਸੀ ਸੁਰਘੂਰੀ ਜੋ ਕਿ ਅਹਿਮਦਾਬਾਦ ਤੋਂ (ਬਠਿੰਡਾ-ਜੈਤੋ-ਫਿਰੋਜ਼ਪੁਰ) ਜੂੰਮ ਜਾ ਰਹੀ ਰੇਲ ਗੱਡੀ ’ਤੇ ਚੜਣ ਮੌਕੇ ਰਾਜ ਸਿੰਘ ਦਾ ਪੈਰ ਤਿਲਕਣ ਕਰਕੇ ਉਹ ਰੇਲ ਗੱਡੀ ਹੇਠਾਂ ਆ ਗਿਆ ਤੇ ਮੌਤ ਹੋ ਗਈ।
ਰੇਲਵੇ ਪੁਲਿਸ ਨੇ ਮ੍ਰਿਤਕ ਰਾਜ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ’ਤੇ ਕਰਵਾਈ ਕਰਕੇ ਮ੍ਰਿਤਕ ਰਾਜ ਸਿੰਘ ਦੀ ਲਾਸ਼ ਦਾ ਪੋਸਟਮਾਰਟਰਮ ਕਰਵਾਉਣ ਉਪਰੰਤ ਲਾਸ਼ ਨੂੰ ਵਾਰਸਾ ਦੇ ਹਵਾਲੇ ਕਰ ਦਿੱਤਾ।
;
;
;
;
;
;
;
;