JALANDHAR WEATHER

ਫਲਾਈਓਵਰ 'ਤੇ ਟਰੱਕ, ਆਟੋ, ਟਰੈਕਟਰ-ਟਰਾਲੀ ਅਤੇ ਸਿਲੰਡਰਾਂ ਨਾਲ ਭਰੇ ਕੈਂਪਰ ਦੀ ਟੱਕਰ, 2 ਜ਼ਖਮੀ

ਜਲੰਧਰ, 7 ਜੁਲਾਈ (ਦਵਿੰਦਰ)- ਜਲੰਧਰ ਦੇ ਪਠਾਨਕੋਟ ਚੌਕ 'ਤੇ ਫਲਾਈਓਵਰ 'ਤੇ ਇਕ ਤੇਜ਼ ਰਫ਼ਤਾਰ ਟਰੱਕ ਆਟੋ-ਰਿਕਸ਼ਾ ਨਾਲ ਟਕਰਾ ਗਿਆ, ਜੋ ਫਿਰ ਇਕ ਟਰੈਕਟਰ-ਟਰਾਲੀ ਨਾਲ ਜਾ ਟਕਰਾਇਆ। ਟਰੈਕਟਰ-ਟਰਾਲੀ ਸਿਲੰਡਰਾਂ ਨਾਲ ਭਰੇ ਕੈਂਪਰ ਨਾਲ ਟਕਰਾ ਗਈ। ਇਸ ਹਾਦਸੇ ਕਾਰਨ 3 ਕਿਲੋਮੀਟਰ ਤੱਕ ਟ੍ਰੈਫਿਕ ਜਾਮ ਹੋ ਗਿਆ। ਦੋ ਲੋਕ ਗੰਭੀਰ ਜ਼ਖਮੀ ਹੋ ਗਏ। ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਰੇਨ ਨਾਲ ਵਾਹਨਾਂ ਨੂੰ ਸੜਕ ਤੋਂ ਹਟਾਇਆ ਅਤੇ ਜ਼ਖਮੀਆਂ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ।

ਗਨੀਮਤ ਰਹੀ ਕਿ ਸਿਲੰਡਰਾਂ ਨਾਲ ਭਰੇ ਕੈਂਪਰ ਵਿਚ ਕੋਈ ਵੀ ਸਿਲੰਡਰ ਨਹੀਂ ਫਟਿਆ, ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਬਲਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਡਰਾਈਵਰ ਮਨੀ, ਟਰੈਕਟਰ-ਟਰਾਲੀ ਚਲਾ ਰਿਹਾ ਸੀ। ਘਟਨਾ ਦੌਰਾਨ, ਟਰੱਕ ਡਰਾਈਵਰ ਨੇ ਪਹਿਲਾਂ ਯਾਤਰੀਆਂ ਨਾਲ ਭਰੇ ਆਟੋ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਫਿਰ ਟਰੱਕ ਡਰਾਈਵਰ ਨੇ ਖੜੀ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਟਰੈਕਟਰ ਟਰਾਲੀ ਦੋ ਹਿੱਸਿਆਂ ਵਿਚ ਵੰਡੀ ਗਈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ