ਬੱਸ ਸਕੂਟਰੀ ਦੀ ਟੱਕਰ ਵਿਚ ਵਿਅਕਤੀ ਦੀ ਮੌਤ
ਜੀਰਾ, (ਫ਼ਿਰੋਜ਼ਪੁਰ), 7 ਜੁਲਾਈ (ਪ੍ਰਤਾਪ ਸਿੰਘ ਹੀਰਾ)- ਮੱਖੂ ਜੀਰਾ ਰੋਡ ’ਤੇ ਬੱਸ ਅਤੇ ਸਕੂਟਰੀ ਦੀ ਹੋਈ ਟੱਕਰ ਦੌਰਾਨ ਇਕ ਵਿਅਕਤੀ ਦੀ ਮੌਤ ਹੋਣ ਦਾ ਦਰਦਨਾਕ ਸਮਾਚਾਰ ਹੈ। ਜਾਣਕਾਰੀ ਅਨੁਸਾਰ ਪਿੰਡ ਮਹੀਆਂ ਵਾਲਾ ਖੁਰਦ ਦਾ ਗੁਰਮੇਲ ਸਿੰਘ ਪੁੱਤਰ ਨਾਜਰ ਸਿੰਘ ਆਪਣੇ ਸਕੂਟਰੀ ਪੀ.ਬੀ.02.ਡੀ.ਐਚ. 8715 ’ਤੇ ਸਵਾਰ ਹੋ ਕੇ ਕਚਹਿਰੀ ਜਾ ਰਿਹਾ ਸੀ ਕਿ ਸਾਹਮਣੇ ਤੋਂ ਆਉਂਦੀ ਨਿਊ ਦੀਪ ਬੱਸ ਨੰਬਰ ਪੀ. ਬੀ. 04.ਏ.ਡੀ.1894 ਨੇ ਸਿੱਧੀ ਟੱਕਰ ਮਾਰ ਦਿੱਤੀ। ਇਸ ਟੱਕਰ ਦੌਰਾਨ ਨਾਜਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਬੱਸ ਡਰਾਈਵਰ ਮੌਕੇ ’ਤੋਂ ਫਰਾਰ ਹੋ ਗਿਆ। ਘਟਨਾ ਉਪਰੰਤ ਸਿਟੀ ਥਾਣਾ ਜੀਰਾ ਦੇ ਐਸ.ਐਚ.ਓ. ਗੁਰਪ੍ਰੀਤ ਸਿੰਘ ਮੌਕੇ ’ਤੇ ਪੁੱਜੇ ਅਤੇ ਲਾਸ਼ ਨੂੰ ਹਸਪਤਾਲ ਜੀਰਾ ਵਿਖੇ ਭੇਜ ਦਿੱਤਾ।
;
;
;
;
;
;
;
;
;