JALANDHAR WEATHER

ਕਿਸਾਨ ਜਥੇਬੰਦੀਆਂ ਦੇ ਚੰਡੀਗੜ੍ਹ ਕੂਚ ਦੇ ਮੱਦੇਨਜ਼ਰ ਟ੍ਰੈਫਿਕ ਅੰਸ਼ਕ ਤੌਰ 'ਤੇ ਡਾਈਵਰਟ

ਚੰਡੀਗੜ੍ਹ, 10 ਜੁਲਾਈ (ਕਪਿਲ ਵਧਵਾ)- ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ਕੂਚ ਦੇ ਮੱਦੇਨਜ਼ਰ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਅੱਜ ਦੁਪਹਿਰ 12:30 ਵਜੇ ਤੋਂ 2:00 ਵਜੇ ਤੱਕ ਸ਼ਹਿਰ ਦੇ ਕਈ ਅਹਿਮ ਮਾਰਗਾਂ 'ਤੇ ਟ੍ਰੈਫਿਕ ਨੂੰ ਅੰਸ਼ਕ ਤੌਰ 'ਤੇ ਡਾਈਵਰਟ ਅਤੇ ਸੀਮਤ ਕਰਨ ਦਾ ਫੈਸਲਾ ਕੀਤਾ ਹੈ। ਪੁਲਿਸ ਅਨੁਸਾਰ ਸੈਕਟਰ 20/21–34/33 ਚੌਂਕ ਤੋਂ ਸੈਕਟਰ 18/19–20/21 ਚੌਂਕ, ਸੈਕਟਰ 20/21 ਚੌਂਕ ਤੋਂ ਸੈਕਟਰ 22/23–16/17 ਚੌਂਕ (ਕ੍ਰਿਕਟ ਸਟੇਡੀਅਮ ਚੌਂਕ) ਉੱਦਯੋਗ ਮਾਰਗ ਅਤੇ ਸੈਕਟਰ 16/17–22/23 ਚੌਂਕ ਤੋਂ ਸੈਕਟਰ 9/10–16/17 ਚੌਂਕ (ਮਟਕਾ ਚੌਂਕ) ਜਨ ਮਾਰਗ 'ਤੇ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਰਹੇਗੀ। ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੰਭਵ ਹੋਵੇ ਤਾਂ ਇਨ੍ਹਾਂ ਮਾਰਗਾਂ ਤੋਂ ਬਚਣ, ਬਦਲਵੇਂ ਰਸਤੇ ਵਰਤਣ ਅਤੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਸੋਸ਼ਲ ਮੀਡੀਆ ਹੈਂਡਲਾਂ ਰਾਹੀਂ ਰੀਅਲ-ਟਾਈਮ ਟ੍ਰੈਫਿਕ ਅਪਡੇਟਾਂ 'ਤੇ ਨਜ਼ਰ ਰੱਖਣ। ਪੁਲਿਸ ਨੇ ਆਮ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ