ਅੰਡਰ ਬ੍ਰਿਜਾਂ ਚ ਭਰਿਆ ਪਾਣੀ
ਰਾਜਪੁਰਾ (ਪਟਿਆਲਾ), 10 ਜੁਲਾਈ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਨੂੰ ਭਾਵੇਂ ਪੰਜਾਬ ਦਾ ਗੇਟ ਵੇ ਆਫ ਪੰਜਾਬ ਕਿਹਾ ਜਾਂਦਾ ਹੈ, ਪਰ ਜੇਕਰ ਇਥੇ ਸਹੂਲਤਾਂ ਦੀ ਗੱਲ ਕੀਤੀ ਜਾਵੇ ਤਾਂ ਗੇਟਵੇ ਵਾਲੀ ਕੋਈ ਗੱਲ ਨਾ ਨਜ਼ਰੀ ਨਹੀਂ ਪੈਂਦੀ। ਭਾਵੇਂ ਹੁਣ ਤੋਂ ਪਹਿਲਾਂ ਮਾਮੂਲੀ ਜਿਹੀ ਬਾਰਿਸ਼ ਪੈਂਦੀ ਰਹੀ ਹੈ, ਪਰ ਭਰਵੀ ਬਾਰਿਸ਼ ਬੀਤੀ ਰਾਤ ਪਈ ਹੈ ਅਤੇ ਬੀਤੀ ਰਾਤ ਬਾਰਿਸ਼ ਨੇ ਪ੍ਰਸ਼ਾਸਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਰਾਜਪੁਰਾ ਦੇ ਵਿਚ ਦੋ ਅੰਡਰ ਬ੍ਰਿਜ ਜਿਹੜੇ ਲੋਕਾਂ ਨੇ ਪਟਿਆਲੇ ਤੋਂ ਅੰਬਾਲਾ ਸਾਈਡ ਜਾ ਅੰਬਾਲਾ ਤੋਂ ਪਟਿਆਲਾ ਸਾਈਡ ਜਾਣਾ ਹੁੰਦਾ ਉਨ੍ਹਾਂ ਨੂੰ ਕਰਾਸ ਕਰਨ ਵਾਸਤੇ ਇਹ ਦੋਨੇ ਅੰਡਰ ਬ੍ਰਿਜ ਬਣੇ ਹੋਏ ਹਨ। ਦੋਵਾਂ ਅੰਡਰਬ੍ਰਿਜਾਂ ਦੇ ਵਿਚ ਕਰੀਬ ਸੱਤ ਫੁੱਟ ਪਾਣੀ ਖੜਾ ਹੈ ਅਤੇ ਦੋਨੇ ਅੰਡਰਬ੍ਰਿਜਾਂ ਦੇ ਵਿਚ ਲੋਕਾਂ ਦੇ ਵਾਹਨ ਫਸੇ ਹੋਏ ਹਨ। ਇਸ ਦੇ ਨਾਲ ਹੀ ਸ਼ਹਿਰ ਦੇ ਜਿਹੜੇ ਪਾਰਕਾਂ ਚ ਬੱਚੇ ਝੂਲੇ ਝੂਲਣ ਆਉਂਦੇ ਹਨ ਉਥੇ ਵੀ ਪਾਣੀ ਖੜਾ ਹੈ। ਬਰਸਾਤ ਦੇ ਵਿਚ ਸ਼ਿਵਾ ਜੀ ਪਾਰਕ ਜੋ ਕਿ ਸ਼ਹਿਰ ਦਾ ਸਭ ਤੋਂ ਵੱਡਾ ਪਾਰਕ ਹੈ, ਉਸ ਪਾਰਕ ਦੇ ਵਿਚ ਵੀ ਡੇਢ ਤੋਂ ਦੋ ਫੁੱਟ ਪਾਣੀ ਖੜਾ ਹੈ। ਇਸ ਦੇ ਨਾਲ ਹੀ ਹੋਰ ਜਿੰਨੀਆਂ ਕਾਲੋਨੀਆਂ, ਪੁਰਾਣਾ ਰਾਜਪੁਰਾ ਭਾਵੇਂ ਸ਼ਹਿਰ ਹੈ ਸਾਰੇ ਪਾਸੇ ਪਾਣੀ ਹੀ ਪਾਣੀ ਹੋਇਆ ਪਿਆ ਹੈ।
;
;
;
;
;
;
;
;