JALANDHAR WEATHER

ਘੱਗਰ 'ਚ ਮੱਛੀ ਫੜਨ ਗਏ ਦੋ ਨੌਜਵਾਨ ਤੇਜ਼ ਵਹਾਅ 'ਚ ਰੁੜ੍ਹੇ

ਡੇਰਾਬੱਸੀ, 11 ਜੁਲਾਈ - ਭਾਂਖਰਪੁਰ ਨੇੜੇ ਘੱਗਰ ਦਰਿਆ ਵਿਚ ਮੱਛੀ ਫੜਨ ਗਏ ਤਿੰਨ ਨੌਜਵਾਨਾਂ ਵਿਚੋਂ ਦੋ ਤੇਜ਼ ਵਹਾਅ ਦੀ ਲਪੇਟ ਵਿਚ ਆ ਕੇ ਲਾਪਤਾ ਹੋ ਗਏ, ਜਦਕਿ ਤੀਜੇ ਨੌਜਵਾਨ ਨੇ ਦਰਿਆ ਕਿਨਾਰੇ ਲੱਗੀਆਂ ਝਾੜੀਆਂ ਨੂੰ ਫੜ੍ਹ ਕੇ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਲਈ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਮੁਬਾਰਿਕਪੁਰ ਪੁਲਿਸ ਨੇ ਦੇਰ ਰਾਤ ਤੱਕ ਦੋਵਾਂ ਦੀ ਭਾਲ ਕੀਤੀ, ਪਰ ਕੋਈ ਸੁਰਾਗ ਨਹੀਂ ਮਿਲਿਆ। ਹੁਣ ਸਵੇਰੇ ਮੁੜ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਜਾਵੇਗਾ।

ਜਾਣਕਾਰੀ ਅਨੁਸਾਰ ਦਰਸ਼ਨ, ਸੁਰਿੰਦਰ ਅਤੇ ਚੰਦਾ ਘੱਗਰ ਦਰਿਆ ਵਿਚ ਮੱਛੀ ਫੜਨ ਗਏ ਹੋਏ ਸਨ। ਇਸ ਦੌਰਾਨ ਦਰਸ਼ਨ ਦਾ ਪੈਰ ਫਿਸਲ ਗਿਆ ਅਤੇ ਉਹ ਤੇਜ਼ ਵਹਾਅ ਵਿਚ ਰੁੜ੍ਹ ਗਿਆ। ਉਸ ਨੂੰ ਬਚਾਉਣ ਲਈ ਸੁਰਿੰਦਰ ਵੀ ਪਾਣੀ ਵਿਚ ਉਤਰਿਆ, ਪਰ ਉਹ ਵੀ ਵਹਾਅ ਦੀ ਲਪੇਟ ਵਿਚ ਆ ਗਿਆ।

ਤੀਜੇ ਸਾਥੀ ਚੰਦਾ ਨੇ ਦਰਿਆ ਕਿਨਾਰੇ ਲੱਗੇ ਬੂਟਿਆਂ ਅਤੇ ਝਾੜੀਆਂ ਨੂੰ ਫੜ੍ਹ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਉਹ ਪੈਦਲ ਅਤੇ ਰਾਹ ਵਿਚ ਲਿਫ਼ਟ ਮੰਗਦਾ ਹੋਇਆ ਮਨੀਮਾਜ਼ਰਾ ਪਹੁੰਚਿਆ, ਜਿੱਥੇ ਉਸ ਨੇ ਦੋਵਾਂ ਦੇ ਪਰਿਵਾਰਾਂ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ।

ਸੂਚਨਾ ਮਿਲਣ 'ਤੇ ਪਰਿਵਾਰਕ ਮੈਂਬਰ ਅਤੇ ਮੁਬਾਰਿਕਪੁਰ ਪੁਲਿਸ ਮੌਕੇ 'ਤੇ ਪਹੁੰਚ ਗਏ। ਹਨੇਰਾ ਹੋਣ ਤੱਕ ਦਰਿਆ ਕਿਨਾਰੇ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਭਾਲ ਕੀਤੀ ਗਈ, ਪਰ ਦੋਵੇਂ ਨੌਜਵਾਨਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਦੱਸਿਆ ਕਿ ਸਵੇਰੇ ਰੈਸਕਿਊ ਟੀਮਾਂ ਦੀ ਮਦਦ ਨਾਲ ਮੁੜ ਸਰਚ ਆਪ੍ਰੇਸ਼ਨ ਚਲਾਇਆ ਜਾਵੇਗਾ। ਮਾਮਲੇ ਦੀ ਜਾਂਚ ਜਾਰੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ