ਘੱਗਰ ਦਰਿਆ ਵਿਚ ਰੁੜ੍ਹੇ ਦੋ ਦੋਸਤਾਂ ਵਿਚੋ ਇਕ ਦੀ ਲਾਸ਼ ਮਿਲੀ
ਡੇਰਾਬੱਸੀ, 12 ਜੁਲਾਈ (ਗੁਰਮੀਤ ਸਿੰਘ)- ਦੋ ਦਿਨ ਪਹਿਲਾ ਘੱਗਰ ਦਰਿਆ ਵਿਚ ਮਛਲੀਆਂ ਫੜਨ ਦੌਰਾਨ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹੇ ਦੋ ਦੋਸਤਾਂ ਵਿਚੋ ਅੱਜ ਇਕ ਦੀ ਲਾਸ਼ ਮਿਲ ਗਈ। ਲਾਪਤਾ ਵਿਅਕਤੀਆ ਦੀ ਭਾਲ ਲਈ ਪ੍ਰਸਾਸ਼ਨ ਵਲੋਂ ਐਨ. ਡੀ. ਆਰ. ਐਫ. ਦੀ ਮੱਦਦ ਲਈ ਗਈ।
ਐਨ. ਡੀ. ਆਰ. ਐਫ. ਦੇ 24 ਕਰਮੀਆਂ ਦੀ ਟੀਮ ਸਵੇਰੇ ਹੀ ਘੱਗਰ ਵਿਚ ਉਤਰ ਗਈ ਸੀ ਜਿੰਨ੍ਹਾਂ ਵਲੋ ਲਾਸ਼ ਪਾਣੀ ਵਿਚੋ ਕੱਢੀ ਗਈ। ਮ੍ਰਿਤਕ ਦੀ ਪਛਾਣ ਦਰਸ਼ਨ ਵਜੋਂ ਹੋਈ ਹੈ। ਇਸਦੇ ਸਾਥੀ ਦੀ ਭਾਲ ਜਾਰੀ ਹੈ। ਮੁਬਾਰਿਕਪੁਰ ਪੁਲਿਸ ਚੌਂਕੀ ਇੰਚਾਰਜ ਕੁਲਵੰਤ ਸਿੰਘ ਨੇ ਦਸਿਆ ਕਿ ਹਾਦਸੇ ਵਾਲ਼ੀ ਥਾਂ ਤੋਂ ਕਰੀਬ 1 ਕਿਲੋਮੀਟਰ ਦੂਰ ਪਾਣੀ ਵਿਚੋ ਦਰਸ਼ਨ ਦੀ ਲਾਸ਼ ਮਿਲੀ ਹੈ। ਲਾਸ਼ ਕਬਜ਼ੇ ਵਿਚ ਲੈ ਪੋਸਟਮਾਰਟਮ ਲਈ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ ਹੈ।
;
;
;
;
;
;
;
;
;