ਕਿਸਾਨਾਂ ਨੇ ਲਾਡੋਵਾਲ ਟੋਲ ਪਲਾਜਾ ਸ਼ਾਮ ਤੱਕ ਕੀਤਾ ਟੋਲ ਮੁਕਤ
ਲਾਡੋਵਾਲ (ਲੁਧਿਆਣਾ), 12 ਜੁਲਾਈ (ਬਲਬੀਰ ਸਿੰਘ ਰਾਣਾ, ਪਰਮਿੰਦਰ ਸਿੰਘ ਆਹੂਜਾ /ਪ੍ਰਦੀਪ ਭੰਡਾਰੀ)- ਆਜ਼ਾਦ ਕਿਸਾਨ ਮੋਰਚਾ ਪੰਜਾਬ ਅਤੇ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਵਲੋਂ ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜਾ ਸਵੇਰੇ 11 ਵਜੇ ਤੋਂ ਸ਼ਾਮ ਤੱਕ ਅਣਮਿਥੇ ਸਮੇਂ ਲਈ ਟੋਲ ਫਰੀ ਕੀਤਾ ਗਿਆ ਹੈ, ਜਿਸ ਦੌਰਾਨ ਵਾਹਨ ਚਾਲਕ ਬਿਨਾਂ ਟੋਲ ਫੀਸ ਦਿੱਤਿਆਂ ਲੰਘਾਏ ਜਾ ਰਹੇ ਹਨl
ਇਸ ਸਬੰਧੀ ਗੱਲਬਾਤ ਕਰਦਿਆਂ ਆਜ਼ਾਦ ਕਿਸਾਨ ਮੋਰਚਾ ਪੰਜਾਬ ਦੇ ਆਗੂ ਸੁਖਵਿੰਦਰ ਸਿੰਘ ਸੁਖ ਗਿੱਲ ਅਤੇ ਅਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਦੱਸਿਆ ਕਿ ਚੇਤਨ ਸ਼ਰਮਾ ਵਲੋਂ ਮਾਤਾ ਗੰਗਾ ਜੀ, ਬਾਬਾ ਬੁੱਢਾ ਸਾਹਿਬ ਜੀ ਅਤੇ ਗੁਰਬਾਣੀ ਦੇ ਖਿਲਾਫ਼ ਅਪ ਸ਼ਬਦ ਬੋਲਣ ਤੇ ਪੁਲਿਸ ਵਲੋਂ ਮਾਮਲਾਤ ਦਰਜ ਕੀਤਾ ਗਿਆ ਹੈ ਲੇਕਿਨ ਚੇਤਨ ਸ਼ਰਮਾ ਦੀ ਗਿਰਫ਼ਤਾਰੀ ਨਹੀਂ ਪਾਈ ਗਈ, ਜਿਸ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਵਲੋਂ ਅੱਜ ਲਾਡੋਵਾਲ ਟੋਲ ਪਲਾਜਾ ਵਾਹਨ ਚਾਲਕਾਂ ਲਈ ਟੋਲ ਮੁਕਤ ਕੀਤਾ ਗਿਆ ਹੈl
ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਲੋਂ ਅੱਜ ਸ਼ਾਮ ਤੱਕ ਕੀਰਤਨ ਸ਼ਰਮਾ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਜਥੇਬੰਦੀਆਂ ਵਿਢੇ ਇਸ ਸੰਘਰਸ਼ ਨੂੰ ਹੋਰ ਤੇ ਕਰ ਸਕਦੀਆਂ ਹਨ l ਇਸ ਸੰਘਰਸ਼ ਦੌਰਾਨ ਕਿਸੇ ਕਿਸਮ ਦਾ ਵੀ ਕੋਈ ਨੁਕਸਾਨ ਹੁੰਦਾ ਹੈ ਤਾਂ ਉਸਦੀ ਜਿੰਮੇਵਾਰੀ ਜਿਹੜਾ ਪ੍ਰਸ਼ਾਸਨ ਪੁਲਿਸ ਵਿਭਾਗ ਅਤੇ ਪੰਜਾਬ ਸਰਕਾਰ ਦੀ ਹੋਵੇਗੀ l
;
;
;
;
;
;
;
;
;