ਰਵਨੀਤ ਸਿੰਘ ਬਿੱਟੂ ਨੇ ਸਤਲੁਜ ਫ਼ਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਤੋਂ ਰਿਕਾਰਡ ਮੰਗਿਆ
ਚੰਡੀਗੜ੍ਹ, 12 ਜੁਲਾਈ (ਸੰਦੀਪ ਕੁਮਾਰ ਮਾਹਨਾ) - ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਫ਼ਿਲਮ ਸਤਲੁਜ ਨੂੰ ਲੈ ਕੇ ਸਵਾਲ ਚੁੱਕੇ ਹਨ। ਬਿੱਟੂ ਨੇ ਫ਼ਿਲਮ ਨਿਰਮਾਤਾ ਤੇ ਨਿਰਦੇਸ਼ਕ ਤੋਂ ਰਿਕਾਰਡ ਮੰਗਿਆ ਹੈ। ਸਤਲੁਜ ਫ਼ਿਲਮ ਵਿਵਾਦ ਵਿਚਾਲੇ ਰਵਨੀਤ ਸਿੰਘ ਬਿੱਟੂ ਨੇ ਸਵਾਲ ਚੁੱਕੇ ਹਨ। ਬਿੱਟੂ ਨੇ ਕਿਹਾ ਕਿ ਸਬੂਤ ਮਿਲੇ ਤਾਂ ਮੈਂ ਜਨਤਕ ਤੌਰ ਤੇ ਮਾਫੀ ਮੰਗਾਂਗਾ। ਵਿਵਾਦਤ ਅੰਕੜਿਆਂ ਨੂੰ ਇਤਿਹਾਸ ਵਜੋਂ ਪੇਸ਼ ਨਹੀਂ ਕੀਤਾ ਜਾ ਸਕਦਾ। ਬਿੱਟੂ ਨੇ ਕਿਹਾ ਕਿ 25,000 ਲਾਸ਼ਾਂ ਦਾ ਰਿਕਾਰਡ ਪੇਸ਼ ਕੀਤਾ ਜਾਵੇ, ਨਹੀਂ ਤਾਂ ਅਸੀਂ ਅਗਲਾ ਕਦਮ ਚੁੱਕਾਂਗੇ।
ਬਿੱਟੂ ਨੇ ਫ਼ਿਲਮ ਵਿਚ ਦਰਸਾਏ 25 ਹਜ਼ਾਰ ਲਾਪਤਾ ਜਾਂ ਗੈਰ-ਕਾਨੂੰਨੀ ਤਰੀਕੇ ਨਾਲ ਸੰਸਕਾਰ ਕੀਤੇ ਗਏ ਲੋਕਾਂ ਦੇ ਅੰਕੜੇ ਨੂੰ ਚੁਣੌਤੀ ਦਿੰਦਿਆਂ ਨਿਰਮਾਤਾਵਾਂ ਤੋਂ ਪ੍ਰਮਾਣਿਤ ਦਸਤਾਵੇਜ਼ ਜਨਤਕ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਬੂਤ ਮਿਲਣ 'ਤੇ ਉਹ ਜਨਤਕ ਮਾਫ਼ੀ ਮੰਗਣਗੇ, ਨਹੀਂ ਤਾਂ ਕਾਨੂੰਨੀ ਰਾਹ ਅਪਣਾਇਆ ਜਾਵੇਗਾ।
;
;
;
;
;
;
;
;
;