JALANDHAR WEATHER

48,000 ਗੀਤਾਂ ਨੂੰ ਆਵਾਜ਼ ਦੇਣ ਵਾਲੀ ਪ੍ਰਸਿੱਧ ਗਾਇਕਾ ਐਸ. ਜਾਨਕੀ ਦਾ ਦਿਹਾਂਤ

 ਮੈਸੂਰ, 11 ਜੁਲਾਈ (ਪੀ. ਟੀ. ਆਈ.)-ਬਜ਼ੁਰਗ ਪਿੱਠਵਰਤੀ ਗਾਇਕਾ ਐਸ ਜਾਨਕੀ (88) ਦਾ ਇੱਥੇ ਇਕ ਨਿੱਜੀ ਹਸਪਤਾਲ ’ਚ ਉਮਰ ਨਾਲ ਸਬੰਧਤ ਬਿਮਾਰੀਆਂ ਕਾਰਨ ਦਿਹਾਂਤ ਹੋ ਗਿਆ। ਪਰਿਵਾਰ ਅਨੁਸਾਰ ਉਨ੍ਹਾਂ ਨੂੰ ਕੱਲ੍ਹ ਰਾਤ ਸਾਹ ਲੈਣ ’ਚ ਤਕਲੀਫ਼ ਹੋਣ ਲੱਗੀ ਤੇ ਬਾਅਦ ’ਚ ਉਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਆਪਣੀ ਬਹੁਪੱਖੀ ਪ੍ਰਤਿਭਾ ਲਈ ਜਾਣੀ ਜਾਂਦੀ ਜਾਨਕੀ ਨੇ ਪੰਜਾਬੀ ਸਮੇਤ ਕਈ ਭਾਸ਼ਾਵਾਂ ’ਚ 48,000 ਤੋਂ ਵੱਧ ਗੀਤ ਰਿਕਾਰਡ ਕੀਤੇ, ਜਿਨ੍ਹਾਂ ’ਚ ਮੁੱਖ ਤੌਰ ’ਤੇ ਕੰਨੜ, ਤਾਮਿਲ, ਤੇਲਗੂ ਤੇ ਮਲਿਆਲਮ ਦੀਆਂ ਦੱਖਣੀ ਭਾਰਤੀ ਭਾਸ਼ਾਵਾਂ ਸ਼ਾਮਲ ਹਨ। ਛੇ ਦਹਾਕਿਆਂ ਦੇ ਆਪਣੇ ਕਰੀਅਰ ਦੌਰਾਨ ਉਨ੍ਹਾਂ ਹਿੰਦੀ, ਉੜੀਆ, ਤੁਲੂ, ਉਰਦੂ, ਪੰਜਾਬੀ ਤੇ ਬੰਗਾਲੀ ਸਮੇਤ ਲਗਭਗ 20 ਭਾਰਤੀ ਭਾਸ਼ਾਵਾਂ ’ਚ ਫਿਲਮਾਂ, ਐਲਬਮਾਂ, ਟੈਲੀਵਿਜ਼ਨ ਤੇ ਰੇਡੀਓ ਲਈ ਗਾਇਆ। ਪਰਿਵਾਰ ਵਲੋਂ ਇਹ ਖ਼ਬਰ ਸਾਂਝੀ ਕਰਦਿਆਂ ਉਨ੍ਹਾਂ ਦੀ ਪੋਤੀ ਅਪਸਰਾ ਵਿਦਯੁਲਾ ਨੇ ਇੰਸਟਾਗ੍ਰਾਮ ਪੋਸਟ ’ਚ ਕਿਹਾ ਕਿ “ਇਹ ਬਹੁਤ ਦੁੱਖ ਨਾਲ ਹੈ ਕਿ ਮੈਂ ਆਪਣੀ ਪਿਆਰੀ ਦਾਦੀ ਤੇ ਮਹਾਨ ਗਾਇਕਾ ਐਸ ਜਾਨਕੀ ਦੇ ਦਿਹਾਂਤ ਨੂੰ ਸਾਂਝਾ ਕਰਦੀ ਹਾਂ। ਅਸੀਂ ਉਨ੍ਹਾਂ ਦੁਆਰਾ ਜੀਏ ਗਏ ਅਸਾਧਾਰਨ ਜੀਵਨ ਤੇ ਆਪਣੇ ਸਦੀਵੀ ਸੰਗੀਤ ਰਾਹੀਂ ਲੱਖਾਂ ਲੋਕਾਂ ਨੂੰ ਦਿੱਤੀ ਗਈ ਬੇਅੰਤ ਖੁਸ਼ੀ ਲਈ ਵੀ ਸ਼ੁਕਰਗੁਜ਼ਾਰੀ ਨਾਲ ਭਰੇ ਹੋਏ ਹਾਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ