JALANDHAR WEATHER

ਪਿੰਡ ਭਬਾਤ 'ਚ ਵੱਡੀ ਸਕਰੀਨ 'ਤੇ ਦਿਖਾਈ ਫ਼ਿਲਮ 'ਸਤਲੁਜ'

ਜ਼ੀਰਕਪੁਰ (ਮੋਹਾਲੀ), 13 ਜੁਲਾਈ (ਹੈਪੀ ਪੰਡਵਾਲਾ)-ਭਬਾਤ ਯੂਥ ਐਂਡ ਸਪੋਰਟ ਕਲੱਬ ਵਲੋਂ ਪਿੰਡ 'ਚ ਵੱਡੀ ਸਕਰੀਨ 'ਤੇ ਪਿੰਡ ਵਾਸੀਆਂ ਨੂੰ ਭਾਈ ਜਸਵੰਤ ਸਿੰਘ ਖਾਲੜਾ 'ਤੇ ਅਧਾਰਿਤ ਫਿਲਮ 'ਸਤਲੁਜ' ਦਿਖਾਈ ਗਈ।

ਇਸ ਮੌਕੇ ਪਿੰਡ ਦੇ ਨਾਲ-ਨਾਲ ਨੇੜਲੀਆਂ ਕਲੋਨੀਆਂ ਤੋਂ ਵੀ ਵੱਡੀ ਗਿਣਤੀ 'ਚ ਲੋਕ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਪ੍ਰਬੰਧਕਾਂ ਮੁਤਾਬਕ ਫਿਲਮ ਰਾਹੀਂ ਸਿੱਖ, ਹਿੰਦੂ ਅਤੇ ਮੁਸਲਿਮ ਭਾਈਚਾਰੇ ਦੇ ਨੌਜਵਾਨਾਂ ਤੇ ਬੱਚਿਆਂ ਨੂੰ ਇਤਿਹਾਸਕ ਘਟਨਾਵਾਂ ਬਾਰੇ ਜਾਣਕਾਰੀ ਪ੍ਰਾਪਤ ਹੋਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ