JALANDHAR WEATHER

ਡਿਫੈਂਸ ਅਕੈਡਮੀ ਦਿਉਣ ਵਲੋਂ ਐਥਲੈਟਿਕ ਟੂਰਨਾਮੈਂਟ ਕਰਵਾਇਆ ਗਿਆ

ਬੱਲੂਆਣਾ (ਫ਼ਾਜ਼ਿਲਕਾ), 18 ਜੁਲਾਈ (ਗੁਰਨੈਬ ਸਾਜਨ)- ਡਿਫੈਂਸ ਅਕੈਡਮੀ ਦਿਉਣ ਵਲੋਂ ਕੋਚ ਪਰਮਜੀਤ ਸਿੰਘ ਫੌਜੀ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀਆਂ ਤੇ ਸਾਬਕਾ ਫੌਜੀਆਂ ਦੇ ਸਾਂਝੇ ਉੱਦਮ ਸਦਕਾ ਸ਼ਾਨਦਾਰ ਐਥਲੈਟਿਕ ਟੂਰਨਾਮੈਂਟ ਕਰਵਾਇਆ ਗਿਆ। ਐਥਲੈਟਿਕ ਟੂਰਨਾਮੈਂਟ ਦਾ ਉਦਘਾਟਨ ਗੁਰਦੇਵ ਸਿੰਘ ਸਰਪੰਚ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਗੁਰਦੁਆਰਾ ਸੰਗਤਸਰ ਸਾਹਿਬ ਤੋਂ ਵਾਲਮੀਕਿ ਮੰਦਰ ਤੱਕ 1600 ਮੀਟਰ ਦੀ ਦੌੜ ਵਿਚ 24 ਨੌਜਵਾਨ ਜਿੰਨਾਂ ਨੇ ਫੌਜ ਵਿਚ ਭਰਤੀ ਹੋਣਾ ਹੈ ਨੇ ਭਾਗ ਲਿਆ।

ਇਸ ਮੌਕੇ ਪਰਮਜੀਤ ਸਿੰਘ ਫੌਜੀ ਕੋਚ ਨੇ ਦੱਸਿਆ ਕਿ ਟੂਰਨਾਮੈਂਟ ਵਿਚ ਡਿਫੈਂਸ ਅਕੈਡਮੀ ਦਿਉਣ ਦਾ ਕੋਈ ਵੀ ਬੱਚਾ ਭਾਗ ਨਹੀਂ ਲੈ ਰਿਹਾ। ਟੂਰਨਾਮੈਂਟ ਵਿਚ ਪੰਜਾਬ, ਹਰਿਆਣਾ , ਰਾਜਸਥਾਨ ਦੇ ਸਾਢੇ 17 ਸਾਲ ਤੋਂ 21 ਸਾਲ ਤੱਕ ਦੇ ਨੌਜਵਾਨ ਭਾਗ ਲੈ ਰਹੇ ਹਨ,1600 ਮੀਟਰ ਦੀ ਦੌੜ ਚ ਪਹਿਲੇ ਸਥਾਨ ਤੇ ਦੇਸਾਂਤ ਫਾਜ਼ਿਲਕਾ, ਦੂਜੇ ਸਥਾਨ ਤੇ ਲਖਵਿੰਦਰ ਸਿੰਘ ਫਾਜ਼ਿਲਕਾ ਅਤੇ ਸੁੱਖੀ ਮਾਨਸਾ ਤੀਜੇ ਸਥਾਨ ਤੇ ਰਿਹਾ, ਜਿੰਨਾਂ ਨੂੰ ਗੁਰਦੇਵ ਸਿੰਘ ਸਰਪੰਚ,ਸੂਬੇਦਾਰ ਪਰਗਟ ਸਿੰਘ ਤੇ ਸਮੁੱਚੀ ਪੰਚਾਇਤ ਨੇ ਨਕਦ ਰਾਸ਼ੀ ਤੇ ਯਾਦ ਚਿੰਨ੍ਹ ਦੇਕੇ ਸਨਮਾਨਿਤ ਕੀਤਾ। ਡਿਫੈਂਸ ਅਕੈਡਮੀ ਦਿਉਣ ਤੋਂ ਸਿਖਲਾਈ ਲੈਕੇ ਅਗਨੀਵੀਰ ਭਰਤੀ ਹੋਏ ਅਨਮੋਲਦੀਪ ਸਿੰਘ, ਲਵਪ੍ਰੀਤ ਸਿੰਘ,ਮਣੀ ਸਿੰਘ ਦੇ ਪਰਿਵਾਰਾਂ ਦਾ ਵੀ ਸਨਮਾਨ ਕੀਤਾ ਗਿਆ।

ਇਸ ਅਕੈਡਮੀ ਦੀ ਪੰਜਾਬ ਪੱਧਰ 'ਤੇ ਸੱਤ ਵਾਰ ਅਥਲੈਟਿਕ 1500 ਮੀਟਰ ਤੋਂ 3000 ਮੀਟਰ ਵਿਚ ਭਾਗ ਲੈਣ ਵਾਲੀ ਖੁਸ਼ਪ੍ਰੀਤ ਕੌਰ ਪੁੱਤਰੀ ਸੁਖਚੈਨ ਸਿੰਘ ਪੰਜੂ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਪਰਮਜੀਤ ਸਿੰਘ ਫੌਜੀ ਕੋਚ ਨੇ ਸਰਪੰਚ ਗੁਰਦੇਵ ਸਿੰਘ, ਸਮੁੱਚੀ ਪੰਚਾਇਤ ਅਤੇ ਸਾਬਕਾ ਫੌਜੀਆਂ ਦਾ ਧੰਨਵਾਦ ਕੀਤਾ। ਸਰਪੰਚ ਗੁਰਦੇਵ ਸਿੰਘ ਨੇ ਦੱਸਿਆ ਕਿ ਕੋਚ ਪਰਮਜੀਤ ਸਿੰਘ ਫੌਜੀ ਪਿਛਲੇ ਕਈ ਸਾਲਾਂ ਤੋਂ ਪਿੰਡ ਦੇ ਬੱਚਿਆਂ ਨੂੰ ਖੇਡਾਂ ਨਾਲ ਜੋੜ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਐਸੇ ਨੌਜਵਾਨ ਜੋ ਖੇਡਾਂ ਵਾਲੇ ਪਾਸੇ ਬੱਚਿਆਂ ਨੂੰ ਲਗਾ ਰਹੇ ਹਨ ਵਧਾਈ ਦੇ ਹੱਕਦਾਰ ਹਨ। ਇਸ ਮੌਕੇ ਦਰਸ਼ਨ ਸਿੰਘ ਪੰਚ,ਰੂਪ ਸਿੰਘ ਬੱਬੂ, ਖਜ਼ਾਨਚੀ ਸਿਮਰ ਸਿੰਘ, ਸਤਨਾਮ ਸੱਤਾ ਅਤੇ ਅਕੈਡਮੀ ਦੇ ਬੱਚਿਆਂ ਨੇ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਵਿਚ ਪੂਰਨ ਤੌਰ ਤੇ ਸਹਿਯੋਗ ਦਿੱਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ